Yuzvendra Chahal-Prithvi Shaw: ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਪ੍ਰਿਥਵੀ ਸ਼ਾਅ ਅਤੇ ਅਨੁਭਵੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਨੂੰ ਲੰਬੇ ਸਮੇਂ ਤੋਂ ਭਾਰਤੀ ਟੀਮ ਲਈ ਕੋਈ ਅੰਤਰਰਾਸ਼ਟਰੀ ਮੈਚ ਖੇਡਣ ਦਾ ਮੌਕਾ ਨਹੀਂ ਮਿਲ ਰਿਹਾ ਹੈ।



ਜਿਸ ਕਾਰਨ ਹੁਣ ਖਬਰਾਂ ਆ ਰਹੀਆਂ ਹਨ ਕਿ ਯੁਜਵੇਂਦਰ ਚਾਹਲ ਅਤੇ ਪ੍ਰਿਥਵੀ ਸ਼ਾਅ ਜਲਦ ਹੀ ਭਾਰਤ ਛੱਡ ਕੇ ਇੰਗਲੈਂਡ ਖੇਡਣ ਦਾ ਫੈਸਲਾ ਕਰਨਗੇ। ਸ਼ਾਅ ਅਤੇ ਚਾਹਲ ਅੰਤਰਰਾਸ਼ਟਰੀ ਪੱਧਰ 'ਤੇ ਮੌਕੇ ਨਾ ਮਿਲਣ ਦੇ ਮੱਦੇਨਜ਼ਰ ਇਹ ਫੈਸਲਾ ਲੈ ਸਕਦੇ ਹਨ।



ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਪ੍ਰਿਥਵੀ ਸ਼ਾਅ ਨੇ ਸਾਲ 2021 'ਚ ਸ਼੍ਰੀਲੰਕਾ ਦੌਰੇ 'ਤੇ ਆਪਣਾ ਆਖਰੀ ਮੈਚ ਖੇਡਿਆ ਸੀ। ਸਾਲ 2021 'ਚ ਆਪਣਾ ਆਖਰੀ ਮੈਚ ਖੇਡਣ ਤੋਂ ਬਾਅਦ ਪ੍ਰਿਥਵੀ ਸ਼ਾਅ ਨੇ ਹੁਣ ਤੱਕ ਕੋਈ ਅੰਤਰਰਾਸ਼ਟਰੀ ਮੈਚ ਨਹੀਂ ਖੇਡਿਆ ਹੈ।



ਦੂਜੇ ਪਾਸੇ ਯੁਜਵੇਂਦਰ ਚਾਹਲ ਨੇ ਵੀ ਸਾਲ 2023 'ਚ ਵੈਸਟਇੰਡੀਜ਼ ਦੌਰੇ 'ਤੇ ਟੀਮ ਇੰਡੀਆ ਲਈ ਆਪਣਾ ਆਖਰੀ ਮੈਚ ਖੇਡਿਆ ਸੀ। ਇਸ ਤੋਂ ਬਾਅਦ ਉਸ ਨੂੰ ਟੀ-20 ਵਿਸ਼ਵ ਕੱਪ 2024 ਲਈ ਚੁਣੀ ਗਈ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ।



ਪਰ ਇਸ ਦੇ ਬਾਵਜੂਦ ਉਸ ਨੂੰ ਖੇਡਣ ਦਾ ਮੌਕਾ ਨਹੀਂ ਮਿਲਿਆ। ਟੀਮ ਇੰਡੀਆ ਦੇ ਇਹ ਦੋ ਸਟਾਰ ਖਿਡਾਰੀ IPL ਦੇ ਇਸ ਐਡੀਸ਼ਨ ਨੂੰ ਖੇਡਣ ਤੋਂ ਬਾਅਦ ਅਗਲੇ 4 ਮਹੀਨਿਆਂ ਲਈ ਪੂਰੀ ਤਰ੍ਹਾਂ ਫ੍ਰੀ ਹੋ ਗਏ ਹਨ।



ਜਿਸ ਕਾਰਨ ਪਿਛਲੇ ਕੁਝ ਸੀਜ਼ਨਾਂ ਤੋਂ ਪ੍ਰਿਥਵੀ ਸ਼ਾਅ ਅਤੇ ਯੁਜਵੇਂਦਰ ਚਾਹਲ ਇੰਗਲੈਂਡ ਜਾ ਕੇ ਕ੍ਰਿਕਟ ਖੇਡ ਰਹੇ ਹਨ। ਤੁਹਾਡੀ ਜਾਣਕਾਰੀ ਲਈ, ਦੱਸ ਦੇਈਏ ਕਿ ਪ੍ਰਿਥਵੀ ਸ਼ਾਅ ਕਾਉਂਟੀ ਵਿੱਚ ਨੌਰਥੈਂਪਟਨਸ਼ਾਇਰ ਲਈ ਖੇਡਦਾ ਹੈ।



ਜਦਕਿ ਯੁਜਵੇਂਦਰ ਚਾਹਲ ਕਾਉਂਟੀ ਵਿੱਚ ਕੈਂਟ ਟੀਮ ਦੀ ਨੁਮਾਇੰਦਗੀ ਕਰਦੇ ਹਨ। ਜੇਕਰ ਬੀ.ਸੀ.ਸੀ.ਆਈ. (BCCI) ਦੀ ਚੋਣ ਕਮੇਟੀ ਨੇ ਪ੍ਰਿਥਵੀ ਸ਼ਾਅ ਅਤੇ ਯੁਜਵੇਂਦਰ ਚਾਹਲ ਨੂੰ ਭਵਿੱਖ 'ਚ ਅੰਤਰਰਾਸ਼ਟਰੀ ਪੱਧਰ 'ਤੇ ਖੇਡਣ ਦਾ ਮੌਕਾ ਨਹੀਂ ਦਿੱਤਾ



ਤਾਂ ਦੋਵੇਂ ਸਟਾਰ ਖਿਡਾਰੀ ਅਗਲੇ ਸਾਲ ਆਈ.ਪੀ.ਐੱਲ ਸੀਜ਼ਨ ਤੋਂ ਬਾਅਦ ਕਾਊਂਟੀ ਕ੍ਰਿਕਟ ਖੇਡਣ ਦਾ ਫੈਸਲਾ ਕਰ ਸਕਦੇ ਹਨ।