ਸਰਫਰਾਜ਼ ਖ਼ਾਨ ਨੇ ਭਾਰਤ-ਨਿਊਜ਼ੀਲੈਂਡ ਟੈਸਟ ਵਿੱਚ 150 ਦੌੜਾਂ ਦੀ ਪਾਰੀ ਖੇਡੀ ਸਰਫਰਾਜ਼ ਦਾ ਇਹ ਭਾਰਤ ਲਈ ਪਹਿਲਾ ਟੈਸਟ ਸੈਂਕੜਾ ਸੀ। ਇਸ ਦੌਰਾਨ ਸਰਫਰਾਜ਼ ਨੇ ਆਪਣੇ ਨਾਂਅ ਇੱਕ ਖ਼ਾਸ ਰਿਕਾਰਡ ਦਰਜ ਕੀਤਾ ਹੈ। ਸਰਫਰਾਜ਼ ਪਹਿਲੀ ਪਾਰੀ ਵਿੱਚ ਜ਼ੀਰੋ ਉੱਤੇ ਆਉਟ ਹੋ ਗਏ ਸੀ। ਪਰ ਦੂਜੀ ਪਾਰੀ ਵਿੱਚ ਸੈਂਕੜਾ ਜੜਕੇ ਕਮਾਲ ਕਰ ਦਿੱਤਾ। ਉਹ ਇੱਕ ਹੀ ਟੈਸਟ ਵਿੱਚ 150 ਦੌੜਾਂ ਬਣਾਉਣ ਦੇ ਨਾਲ ਜ਼ੀਰੋ ਉੱਤੇ ਆਉਟ ਹੋਣ ਵਾਲੇ ਤੀਜੇ ਭਾਰਤੀ ਬਣ ਗਏ। ਅਜਿਹਾ ਸਚਿਨ ਤੇਂਦਲੁਕਰ ਤੇ ਵਿਰਾਟ ਕੋਹਲੀ ਵੀ ਨਹੀਂ ਕਰ ਸਕੇ। ਸਰਫਰਾਜ਼ ਤੋਂ ਪਹਿਲਾਂ ਸਾਬਕਾ ਕ੍ਰਿਕੇਟਰ ਮਾਧਵ ਆਪਟੇ ਅਜਿਹਾ ਕਰ ਚੁੱਕੇ ਹਨ। ਮੋਗੀਆਂ ਨੇ ਇਹ ਕਮਾਲ 1996 ਵਿੱਚ ਆਸਟ੍ਰੇਲੀਆ ਦੇ ਖ਼ਿਲਾਫ਼ ਕੀਤਾ ਸੀ। ਹੁਣ ਇਸ ਸੂਚੀ ਵਿੱਚ ਸਰਫਰਾਜ਼ ਖ਼ਾਨ ਦਾ ਨਾਂਅ ਵੀ ਜੁੜ ਗਿਆ ਹੈ।