ਵਿਰਾਟ ਕੋਹਲੀ ਨੇ ਭਾਰਤ-ਨਿਊਜ਼ੀਲੈਂਡ ਟੈਸਟ ਵਿੱਚ ਇੱਕ ਖ਼ਾਸ ਰਿਕਾਰਡ ਬਣਾਇਆ ਹੈ। ਕੋਹਲੀ ਨੇ ਭਾਰਤੀ ਟੀਮ ਲਈ ਖੇਡਦੇ ਹੋਏ 9000 ਦੌੜਾਂ ਪੂਰੀ ਕੀਤੀਆਂ ਹਨ। ਕੋਹਲੀ ਨੇ ਨਿਊਜ਼ੀਲੈਂਡ ਦੇ ਖ਼ਿਲਾਫ਼ ਬੈਂਗਲੁਰੂ ਵਿੱਚ ਦਮਦਾਰ ਅਰਧ ਸੈਂਕੜਾ ਜੜਿਆ ਕੋਹਲੀ ਦੀ ਇਸ ਪਾਰ ਦੀ ਬਦਲੌਤ ਭਾਰਤ ਚੰਗੀ ਸਥਿਤੀ ਵਿੱਚ ਆ ਗਿਆ ਹੈ। ਕੋਹਲੀ ਨੇ ਇਸ ਅਰਧ ਸੈਂਕੜੇ ਨਾਲ ਕਈ ਦਿੱਗਜਾਂ ਨੂੰ ਪਿੱਛੇ ਛੱਡ ਦਿੱਤਾ ਹੈ। ਕੋਹਲੀ ਭਾਰਤ ਲਈ ਟੈਸਟ ਵਿੱਚ 9000 ਦੌੜਾਂ ਬਣਾਉਣ ਵਾਲੇ ਤੀਜੇ ਭਾਰਤੀ ਖਿਡਾਰੀ ਬਣ ਗਏ ਹਨ। ਕੋਹਲੀ ਨੇ ਹੁਣ ਤੱਕ ਟੈਸਟ ਮੈਚਾਂ ਵਿੱਚ 29 ਸੈਂਕੜੇ ਜੜੇ ਹਨ। ਨਿਊਜ਼ੀਲੈਂਡ ਖ਼ਿਲਾਫ਼ ਪਹਿਲੀ ਪਾਰੀ ਵਿੱਚ ਕੋਹਲੀ ਜ਼ੀਰੋ ਉੱਤੇ ਆਉਟ ਹੋ ਗਏ ਸਨ। ਪਰ ਕੋਹਲੀ ਨੇ ਆਪਣੀ ਦੂਜੀ ਪਾਰੀ ਵਿੱਚ ਜ਼ਬਰਦਸਤ ਕਮਬੈਕ ਕੀਤਾ ਹੈ। ਕੋਹਲੀ ਨੇ ਸਰਫਰਾਜ਼ ਖ਼ਾਨ ਨਾਲ ਮਿਲਕੇ 100 ਦੌੜਾਂ ਦੀ ਸਾਂਝੇਦਾਰੀ ਵਾਲੀ ਪਾਰੀ ਖੇਡੀ।