Ravi Shastri: ਪਾਕਿਸਤਾਨ ਕ੍ਰਿਕਟ ਟੀਮ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਭਾਰਤੀ ਕ੍ਰਿਕਟ ਪ੍ਰੇਮੀਆਂ ਵਿਚਾਲੇ ਵੀ ਤਰਥੱਲੀ ਮਚਾ ਦਿੱਤੀ ਹੈ।
ABP Sanjha

Ravi Shastri: ਪਾਕਿਸਤਾਨ ਕ੍ਰਿਕਟ ਟੀਮ ਵਿੱਚ ਇਸ ਸਮੇਂ ਹਲਚਲ ਮੱਚੀ ਹੋਈ ਹੈ। ਇਸ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਭਾਰਤੀ ਕ੍ਰਿਕਟ ਪ੍ਰੇਮੀਆਂ ਵਿਚਾਲੇ ਵੀ ਤਰਥੱਲੀ ਮਚਾ ਦਿੱਤੀ ਹੈ।

ਦਰਅਸਲ, ਹਾਲ ਹੀ ਵਿੱਚ ਵਾਈਟ ਗੇਂਦ ਫਾਰਮੈਟ ਦੇ ਮੁੱਖ ਕੋਚ ਗੈਰੀ ਕਰਸਟਨ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਪਾਕਿਸਤਾਨ ਦੇ ਆਸਟ੍ਰੇਲੀਆ ਦੌਰੇ ਲਈ ਮੁੱਖ ਕੋਚ ਦੀ ਜ਼ਿੰਮੇਵਾਰੀ ਜੇਸਨ ਗਿਲੇਸਪੀ ਨੂੰ ਦਿੱਤੀ ਗਈ ਹੈ।

ਜਿਸ ਤੋਂ ਬਾਅਦ ਹੁਣ ਜੇਸਨ ਗਿਲੇਸਪੀ ਪਾਕਿਸਤਾਨ ਦੇ ਆਸਟ੍ਰੇਲੀਆ ਅਤੇ ਜ਼ਿੰਬਾਬਵੇ ਦੌਰੇ 'ਤੇ ਹੋਣ ਵਾਲੇ ਮੈਚਾਂ 'ਚ ਮੁੱਖ ਕੋਚ ਦੀ ਜ਼ਿੰਮੇਵਾਰੀ ਸੰਭਾਲਣਗੇ।
ABP Sanjha

ਜਿਸ ਤੋਂ ਬਾਅਦ ਹੁਣ ਜੇਸਨ ਗਿਲੇਸਪੀ ਪਾਕਿਸਤਾਨ ਦੇ ਆਸਟ੍ਰੇਲੀਆ ਅਤੇ ਜ਼ਿੰਬਾਬਵੇ ਦੌਰੇ 'ਤੇ ਹੋਣ ਵਾਲੇ ਮੈਚਾਂ 'ਚ ਮੁੱਖ ਕੋਚ ਦੀ ਜ਼ਿੰਮੇਵਾਰੀ ਸੰਭਾਲਣਗੇ।

ਮੀਡੀਆ ਰਿਪੋਰਟਾਂ ਮੁਤਾਬਕ ਗੈਰੀ ਕਰਸਟਨ ਦੇ ਅਸਤੀਫੇ ਤੋਂ ਬਾਅਦ ਰਵੀ ਸ਼ਾਸਤਰੀ ਪਾਕਿਸਤਾਨ ਕ੍ਰਿਕਟ ਟੀਮ ਦੇ ਨਵੇਂ ਮੁੱਖ ਕੋਚ ਬਣ ਸਕਦੇ ਹਨ ਅਤੇ ਪਾਕਿਸਤਾਨ ਕ੍ਰਿਕਟ ਬੋਰਡ (PCB) ਵੀ ਉਨ੍ਹਾਂ ਨੂੰ ਵੱਡੀ ਰਕਮ ਮੁਹੱਈਆ ਕਰਵਾ ਸਕਦਾ ਹੈ।

ਪਾਕਿਸਤਾਨ ਕ੍ਰਿਕਟ ਟੀਮ ਦੇ ਵਾਈਟ ਬਾਲ ਫਾਰਮੈਟ ਦੇ ਕੋਚ ਗੈਰੀ ਕਰਸਟਨ ਦੇ ਅਸਤੀਫੇ ਤੋਂ ਬਾਅਦ ਹੁਣ ਮੀਡੀਆ 'ਚ ਖਬਰਾਂ ਆ ਰਹੀਆਂ ਹਨ ਕਿ ਚੈਂਪੀਅਨਸ ਟਰਾਫੀ 2025 ਤੋਂ ਪਹਿਲਾਂ ਪਾਕਿਸਤਾਨ ਕ੍ਰਿਕਟ ਬੋਰਡ ਰਵੀ ਸ਼ਾਸਤਰੀ ਨੂੰ ਟੀਮ ਦੇ ਨਵੇਂ ਮੁੱਖ ਕੋਚ ਦੀ ਜ਼ਿੰਮੇਵਾਰੀ ਸੌਂਪ ਸਕਦਾ ਹੈ।

ABP Sanjha

ਅਜਿਹਾ ਇਸ ਲਈ ਕਿਉਂਕਿ ਜੇਸਨ ਗਿਲੇਸਪੀ ਨੂੰ ਬੋਰਡ ਨੇ ਲਾਲ ਗੇਂਦ ਦੀ ਕ੍ਰਿਕਟ ਲਈ ਕਪਤਾਨ ਦੇ ਤੌਰ ਤੇ ਲੈ ਕੇ ਆਈ ਸੀ। ਜਿਸ ਕਾਰਨ ਬੋਰਡ ਹੁਣ ਰਵੀ ਸ਼ਾਸਤਰੀ ਵਰਗੇ ਚੈਂਪੀਅਨ ਕੋਚ ਨੂੰ ਟੀਮ ਦਾ ਨਵਾਂ ਮੁੱਖ ਕੋਚ ਨਿਯੁਕਤ ਕਰ ਸਕਦਾ ਹੈ।

ABP Sanjha

ਰਵੀ ਸ਼ਾਸਤਰੀ (Ravi Shastri) ਪਾਕਿਸਤਾਨ ਕ੍ਰਿਕਟ ਟੀਮ ਦਾ ਮੁੱਖ ਕੋਚ ਬਣਨ ਲਈ ਰਾਜ਼ੀ ਹੋ ਜਾਂਦੇ ਹਨ ਤਾਂ ਰਵੀ ਸ਼ਾਸਤਰੀ ਪਾਕਿਸਤਾਨ ਕ੍ਰਿਕਟ ਬੋਰਡ ਤੋਂ ਸਾਲਾਨਾ ਆਧਾਰ 'ਤੇ 12 ਕਰੋੜ ਰੁਪਏ ਦੀ ਮੰਗ ਕਰ ਸਕਦੇ ਹਨ,

ABP Sanjha

ਪਰ ਪਾਕਿਸਤਾਨ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਬੋਰਡ ਰਵੀ ਸ਼ਾਸਤਰੀ ਨੂੰ ਇੰਨੇ ਪੈਸੇ ਦੇ ਸਕੇ, ਇਸਦੀ ਸੰਭਾਵਨਾ ਬਹੁਤ ਘੱਟ ਹੈ।

ABP Sanjha

ਜੇਕਰ ਪਾਕਿਸਤਾਨ ਕ੍ਰਿਕਟ ਬੋਰਡ ਰਵੀ ਸ਼ਾਸਤਰੀ ਦੀ ਨਿਯੁਕਤੀ 'ਚ ਅਸਮਰੱਥ ਰਹਿੰਦਾ ਹੈ ਤਾਂ ਪਾਕਿਸਤਾਨ ਕ੍ਰਿਕਟ ਬੋਰਡ ਮੁਹੰਮਦ ਹਾਫੀਜ਼, ਮੁਹੰਮਦ ਯੂਨਿਸ ਜਾਂ ਮੁਹੰਮਦ ਯੂਸਫ ਵਰਗੇ ਸਾਬਕਾ ਪਾਕਿਸਤਾਨੀ ਖਿਡਾਰੀਆਂ ਨੂੰ ਨਿਯੁਕਤ ਕਰਨ ਦਾ ਫੈਸਲਾ ਕਰ ਸਕਦਾ ਹੈ।