ਕ੍ਰਿਕਟ ਟੀਮ ਦੇ ਗੇਂਦਬਾਜ਼ ਰਾਹੁਲ ਚਾਹਰ ਅੱਜ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਦੋਵੇਂ ਕਾਫੀ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਹੇ ਸਨ। ਰਾਹੁਲ ਚਾਹਰ ਮੰਗੇਤਰ ਇਸ਼ਾਨੀ ਨੇ 2019 ਵਿੱਚ ਮੰਗਣੀ ਕਰਵਾ ਲਈ ਸੀ। ਹਾਲਾਂਕਿ ਕੋਰੋਨਾ ਮਹਾਮਾਰੀ ਕਾਰਨ ਵਿਆਹ ਮੁਲਤਵੀ ਕਰ ਦਿੱਤਾ ਗਿਆ ਸੀ। ਅੱਜ ਰਾਹੁਲ ਅਤੇ ਇਸ਼ਾਨੀ ਗੋਆ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਰਾਹੁਲ ਚਾਹਰ ਦੀ ਦੁਲਹਨ ਇਸ਼ਾਨੀ ਪੇਸ਼ੇ ਤੋਂ ਫੈਸ਼ਨ ਡਿਜ਼ਾਈਨਰ ਹੈ। ਨੀਤਾ ਅੰਬਾਨੀ, ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਕਈ ਹੋਰ ਖਿਡਾਰੀਆਂ ਦੇ ਵਿਆਹ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਰਾਹੁਲ ਚਾਹਰ ਸ਼ੁਰੂ ਵਿੱਚ ਆਪਣੇ ਚਚੇਰੇ ਭਰਾ ਦੀਪਕ ਚਾਹਰ ਵਾਂਗ ਤੇਜ਼ ਗੇਂਦਬਾਜ਼ ਬਣਨਾ ਚਾਹੁੰਦੇ ਸੀ। ਵਿਆਹ ਤੋਂ ਬਾਅਦ ਰਾਹੁਲ ਚਾਹਰ ਅਤੇ ਇਸ਼ਾਨੀ ਦੀ ਰਿਸੈਪਸ਼ਨ 12 ਮਾਰਚ ਨੂੰ ਹੋਵੇਗੀ। ਇਸ ਮੌਕੇ ਭਰਾ ਦੀਪਕ ਚਾਹਰ ਅਤੇ ਹੋਰ ਭਾਰਤੀ ਖਿਡਾਰੀ ਸ਼ਿਰਕਤ ਕਰਨਗੇ।