ਬਾਲੀਵੁੱਡ ਅਦਾਕਾਰਾ ਕ੍ਰਿਤੀ ਸੈਨਨ ਨੂੰ ਸੈਲਫ ਮੇਡ ਸਟਾਰ ਕਹਿਣਾ ਗਲਤ ਨਹੀਂ ਹੋਵੇਗਾ। ਇਹ ਉਸ ਦੀ ਜ਼ਬਰਦਸਤ ਅਦਾਕਾਰੀ ਤੇ ਸੁੰਦਰਤਾ ਹੀ ਹੈ। ਇਸ ਦੌਰਾਨ ਉਨ੍ਹਾਂ ਦੀਆਂ ਤਾਜ਼ਾ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਧੂਮ ਮਚਾ ਰੱਖੀ ਹੈ। ਐਕਟਿੰਗ ਦੇ ਨਾਲ-ਨਾਲ ਕ੍ਰਿਤੀ ਸੈਨਨ ਦਾ ਫੈਸ਼ਨ ਸੈਂਸ ਵੀ ਉਸ ਨੂੰ ਬੀ-ਟਾਊਨ 'ਚ ਖਾਸ ਬਣਾਉਂਦਾ ਹੈ। ਵੈਸਟਰਨ ਹੋਵੇ ਜਾਂ ਪਰੰਪਰਾਗਤ, ਉਹ ਹਰ ਅੰਦਾਜ਼ 'ਚ ਖੂਬਸੂਰਤ ਲੱਗਦੀ ਹੈ। ਤਸਵੀਰਾਂ 'ਚ ਕ੍ਰਿਤੀ ਸੈਨਨ ਇਕ ਵਾਰ ਫਿਰ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ। ਕ੍ਰਿਤੀ ਸੈਨਨ ਨੇ ਫਲੋਰਲ ਪ੍ਰਿੰਟ ਦੀ ਸਾੜ੍ਹੀ ਪਾਈ ਤੇ ਵਾਲਾਂ ਨੂੰ ਬੰਨ੍ਹ ਕੇ ਗੁਲਾਬ ਲਗਾ ਰੱਖਿਆ ਹੈ। ਐਕਸੈਸਰੀਜ਼ ਦੀ ਗੱਲ ਕਰੀਏ ਤਾਂ ਕ੍ਰਿਤੀ ਸੈਨਨ ਨੇ ਸਿਰਫ ਏਅਰਰਿੰਗ ਹੀ ਪਹਿਨੇ ਹਨ। ਆਪਣੇ ਲੁੱਕ ਨੂੰ ਪੂਰਾ ਕਰਨ ਲਈ ਉਸਨੇ ਅੱਖਾਂ ਨੂੰ ਹਾਈਲਾਈਟ ਕੀਤਾ। ਕ੍ਰਿਤੀ ਸੈਨਨ ਨੇ ਸਾੜ੍ਹੀ ਦੇ ਨਾਲ ਬੈਕਲੈੱਸ ਬਲਾਊਜ਼ ਕੈਰੀ ਕੀਤਾ ਹੈ।