ਵੈਟਰਨ ਸਟਾਰ ਰਜਨੀਕਾਂਤ ਨੇ ਫਿਲਮਾਂ 'ਚ ਆਉਣ ਤੋਂ ਪਹਿਲਾਂ ਬੱਸ ਕੰਡਕਟਰ ਦੇ ਤੌਰ 'ਤੇ ਕੰਮ ਕੀਤਾ ਸੀ।

ਅਮਿਤਾਭ ਬੱਚਨ ਇੱਕ ਸ਼ਿਪਿੰਗ ਕੰਪਨੀ ਵਿੱਚ ਕਾਰਜਕਾਰੀ ਵਜੋਂ ਕੰਮ ਕਰ ਚੁੱਕੇ ਹਨ।

ਅਕਸ਼ੈ ਕੁਮਾਰ ਬੈਂਕਾਕ 'ਚ ਸ਼ੈੱਫ ਅਤੇ ਵੇਟਰ ਵਜੋਂ ਕੰਮ ਕਰ ਚੁੱਕੇ ਹਨ।

ਬਾਲੀਵੁੱਡ ਅਦਾਕਾਰ ਬੋਮਨ ਇਰਾਨੀ ਨੇ ਮੁੰਬਈ ਦੇ ਤਾਜ ਹੋਟਲ ਵਿੱਚ ਵੇਟਰ ਅਤੇ ਰੂਮ ਸਰਵਿਸ ਅਟੈਂਡੈਂਟ ਵਜੋਂ ਕੰਮ ਕੀਤਾ ਹੈ।

ਰਣਵੀਰ ਸਿੰਘ ਫਿਲਮਾਂ 'ਚ ਹੀਰੋ ਬਣਨ ਤੋਂ ਪਹਿਲਾਂ ਵਿਗਿਆਪਨ ਕੰਪਨੀਆਂ 'ਚ ਕਾਪੀਰਾਈਟਰ ਦਾ ਕੰਮ ਕਰਦੇ ਸਨ।

ਸੋਨਾਕਸ਼ੀ ਸਿਨਹਾ ਨੇ ਕਾਸਟਿਊਮ ਡਿਜ਼ਾਈਨਰ ਵਜੋਂ ਕੰਮ ਕੀਤਾ।

ਨਵਾਜ਼ੂਦੀਨ ਸਿੱਦੀਕੀ ਨੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਇੱਕ ਕੈਮਿਸਟ ਵਜੋਂ ਕੰਮ ਕੀਤਾ।

ਸਿਧਾਰਥ ਮਲਹੋਤਰਾ ਨੇ ਕਰਨ ਜੌਹਰ ਦੀ ਫਿਲਮ ਮਾਈ ਨੇਮ ਇਜ਼ ਖਾਨ ਵਿੱਚ ਸਹਾਇਕ ਨਿਰਦੇਸ਼ਕ ਵਜੋਂ ਵੀ ਕੰਮ ਕੀਤਾ