ਪੁਲਿਸ ਨੇ 66 I. T. ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਧੀਰਜ ਮਹਿਰਾ ਪੁੱਤਰ ਨਮਿੰਦਰ ਲਾਲ ਮਹਿਰਾ ਨੇ ਦੱਸਿਆ ਕਿ ਸੀ ਉਸ ਨੇ ਵਟਸਐਪ ’ਤੇ ਅਗਸਤੀਨਾ ਨਾਂ ਦੀ ਔਰਤ ਦੇ ਕਹਿਣ ’ਤੇ ਟੈਲੀਗ੍ਰਾਮ ਐਪ ਡਾਊਨਲੋਡ ਕੀਤਾ ਸੀ, ਜਿਸ ਵਿਚ ਉਨ੍ਹਾਂ ਨੂੰ ਆਨਲਾਈਨ ਐਪ ਲਈ ਵੋਟਿੰਗ ਦਾ ਕੰਮ ਦਿੱਤਾ ਗਿਆ ਸੀ।

ਇਸ ਤੋਂ ਬਾਅਦ ਉਸ ਨੂੰ ਟਾਸਕ ਦਿੰਦੇ ਹੋਏ ਕਿਹਾ ਗਿਆ ਕਿ ਉਸ ਨੇ Online app ’ਤੇ ਵੋਟ ਪਾਉਣੀ ਹੈ ਅਤੇ 3 ਵੋਟ ਪਾਉਣ ’ਤੇ ਉਸ ਨੂੰ 150 ਰੁਪਏ ਮਿਲਣਗੇ।



ਵੋਟ ਪਾਉਣ ਤੋਂ ਬਾਅਦ ਉਸ ਦੇ ਬੈਂਕ ਖ਼ਾਤੇ ਵਿਚ 150 ਰੁਪਏ ਆ ਗਏ। ਇਸ ਤੋਂ ਬਾਅਦ ਉਕਤ ਔਰਤ ਨੇ ਉਸ ਨੂੰ VIP ਗਰੁੱਪ ਵਿਚ ਸ਼ਾਮਲ ਕਰ ਲਿਆ।

ਇਸ ਵੀ. ਆਈ. ਪੀ. ਗਰੁੱਪ ਵਿਚ ਜਾਰਜ ਵਿਲੀਅਮ ਨਾਮ ਦੇ ਇਕ ਫਰਜ਼ੀ ਵਿਅਕਤੀ ਨੇ ਉਸ ਨੂੰ ਭਲਾਈ ਕਾਰਜਾਂ ਦੇ ਨਾਂ ’ਤੇ ਪੈਸੇ ਦੇਣੇ ਸ਼ੁਰੂ ਕਰ ਦਿੱਤੇ।



ਉਸ ਨੇ ਦੱਸਿਆ ਕਿ ਉਕਤ ਵਿਅਕਤੀਆਂ ਨੇ ਉਸ ਨੂੰ ਬਿਟਕੁਆਇਨ ਵਾਲੇਟ ਦੇ ਦਿੱਤਾ ਅਤੇ ਉਸ ਦਾ ਲੌਗਇਨ ਅਤੇ ਪਾਸਵਰਡ ਵੀ ਦਿੱਤਾ, ਜਿਸ ਵਿਚ ਉਸ ਦੀ ਰਕਮ ਦੁੱਗਣੀ ਵਿਖਾਈ ਜਾ ਰਹੀ ਸੀ।

ਉਸ ਨੇ ਦੱਸਿਆ ਕਿ ਜਦੋਂ ਉਸ ਨੇ ਉਕਤ ਵਿਅਕਤੀਆਂ ਨੂੰ ਪੁੱਛਿਆ ਕਿ ਉਸ ਦੇ ਖਾਤੇ 'ਚ ਪੈਸੇ ਕਿਉਂ ਨਹੀਂ ਆ ਰਹੇ ਤਾਂ ਉਨ੍ਹਾਂ ਦੱਸਿਆ ਕਿ ਤੁਸੀਂ ਜਿਵੇਂ-ਜਿਵੇਂ ਕੰਮ ’ਤੇ ਪੈਸੇ ਲਗਾਉਂਦੇ ਰਹੋਗੇ, ਪੈਸੇ ਦੁੱਗਣੇ ਹੋ ਜਾਣਗੇ ਅਤੇ ਬਿਟਕੁਆਇਨ ਵਿਚ ਜਮ੍ਹਾ ਹੋ ਜਾਣਗੇ ਅਤੇ ਬਾਅਦ ਵਿਚ ਇਕੱਠੇ ਮਿਲ ਜਾਣਗੇ।

ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਤਰ੍ਹਾਂ ਉਕਤ ਵਿਅਕਤੀਆਂ ਨੇ ਉਸ ਨਾਲ 19,73,763 ਰੁਪਏ ਦੀ ਠੱਗੀ ਮਾਰੀ ਹੈ।



ਉਕਤ ਸ਼ਿਕਾਇਤ ਦੇ ਆਧਾਰ ’ਤੇ ਸਾਈਬਰ ਕ੍ਰਾਈਮ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।