ਸਭ ਤੋਂ ਪਹਿਲਾਂ ਭਿੰਡੀ ਨੂੰ ਧੋ ਕੇ ਛਾਨਣੀ 'ਚ ਰੱਖੋ ਤਾਂ ਕਿ ਸਾਰਾ ਪਾਣੀ ਸੁੱਕ ਜਾਵੇ

ਹੁਣ ਭਿੰਡੀ ਨੂੰ ਲੰਬਾਈ ਦੀ ਦਿਸ਼ਾ ਵਿੱਚ ਟੁਕੜਿਆਂ ਵਿੱਚ ਕੱਟੋ

ਹੁਣ ਭਿੰਡੀ ਨੂੰ ਇਕ ਵੱਡੇ ਕਟੋਰੇ 'ਚ ਪਾਓ ਅਤੇ ਉਸ 'ਚ ਨਮਕ ਅਤੇ ਨਿੰਬੂ ਦਾ ਰਸ ਪਾ ਕੇ ਮਿਕਸ ਕਰ ਲਓ

ਇਸ 'ਚ ਲਾਲ ਮਿਰਚ ਪਾਊਡਰ, ਜੀਰਾ ਪਾਊਡਰ, ਧਨੀਆ ਪਾਊਡਰ, ਹਲਦੀ ਪਾਊਡਰ ਅਤੇ ਛੋਲਿਆਂ ਦਾ ਆਟਾ ਪਾ ਕੇ ਮਿਕਸ ਕਰ ਲਓ।

ਹੁਣ ਇਕ ਕੜਾਹੀ 'ਚ ਤੇਲ ਗਰਮ ਕਰੋ ਅਤੇ ਲਗਭਗ ਇਕ ਮੁੱਠੀ ਭਿੰਡੀ ਪਾਓ

ਭਿੰਡੀ ਨੂੰ ਹਲਕਾ ਭੂਰਾ ਹੋਣ ਤੱਕ ਭੁੰਨ ਲਓ

ਥੋੜ੍ਹੀ ਦੇਰ ਬਾਅਦ ਗੈਸ ਨੂੰ ਥੋੜਾ ਜਿਹਾ ਘਟਾਓ ਅਤੇ ਭਿੰਡੀ ਨੂੰ ਕੁਰਕੁਰਾ ਹੋਣ ਤੱਕ ਭੁੰਨ ਲਓ


ਹੁਣ ਭਿੰਡੀਆਂ ਨੂੰ ਪਲੇਟ 'ਚ ਕੱਢ ਲਓ ਅਤੇ ਸਾਰੀ ਭਿੰਡੀ ਨੂੰ ਉਸੇ ਤਰ੍ਹਾਂ ਤੇਲ 'ਚ ਫ੍ਰਾਈ ਕਰੋ।



ਹੁਣ ਭਿੰਡੀ 'ਤੇ ਥੋੜ੍ਹਾ ਜਿਹਾ ਚਾਟ ਮਸਾਲਾ ਪਾਓ ਅਤੇ ਸੁਆਦੀ ਕਰਿਸਪੀ ਭਿੰਡੀ ਸਰਵ ਕਰੋ।

ਤੁਸੀਂ ਇਨ੍ਹਾਂ ਨੂੰ ਰੋਟੀ, ਪੁਰੀ ਜਾਂ ਪਰਾਠੇ ਨਾਲ ਖਾ ਸਕਦੇ ਹੋ।