Cristiano Ronaldo : ਪੁਰਤਗਾਲ ਦੇ ਸਟਾਰ ਫੁੱਟਬਾਲ ਖਿਡਾਰੀ ਕ੍ਰਿਸਟੀਆਨੋ ਰੋਨਾਲਡੋ ਨੂੰ ਸਾਊਦੀ ਅਰਬ ਵੀ ਕਾਫੀ ਪਸੰਦ ਕਰ ਰਿਹਾ ਹੈ। ਰੋਨਾਲਡੋ ਅਲ-ਨਾਸਰ ਵਿਚ ਸ਼ਾਮਲ ਹੋਣ ਤੋਂ ਬਾਅਦ ਤੋਂ ਹੀ ਸੁਰਖੀਆਂ ਵਿਚ ਹਨ। ਇਸ ਮਹਾਨ ਫੁੱਟਬਾਲਰ ਦੀਆਂ ਨਿੱਤ ਨਵੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਹੁਣ ਰੋਨਾਲਡੋ ਦੇ ਰੋਮਾਂਟਿਕ ਡਿਨਰ ਦੀ ਤਸਵੀਰ ਵਾਇਰਲ ਹੋ ਰਹੀ ਹੈ। ਕ੍ਰਿਸਟੀਆਨੋ ਰੋਨਾਲਡੋ ਦੀ ਪ੍ਰੇਮਿਕਾ ਜਾਰਜੀਨਾ ਰੋਡਰਿਗਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਫੋਟੋ ਪੋਸਟ ਕੀਤੀ ਹੈ, ਜਿਸ 'ਚ ਉਸ ਨੇ 'ਡਿਨਰ ਵਿਦ ਲਵ' ਲਿਖਿਆ ਹੈ। ਰੋਡਰਿਗਜ਼ ਦੁਆਰਾ ਪੋਸਟ ਕੀਤੀ ਗਈ ਫੋਟੋ ਵਿੱਚ ਦੇਖਿਆ ਜਾ ਸਕਦਾ ਹੈ ਕਿ ਰੋਨਾਲਡੋ ਉਸਨੂੰ ਕਿੱਸ ਕਰ ਰਿਹਾ ਹੈ। ਰੋਡਰਿਗਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਕੁੱਲ ਪੰਜ ਫੋਟੋਆਂ ਪੋਸਟ ਕੀਤੀਆਂ ਹਨ। ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਦੋਵੇਂ ਇਕ-ਦੂਜੇ ਨਾਲ ਮਸਤੀ ਕਰ ਰਹੇ ਹਨ। ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਤੋਂ ਬਾਅਦ ਸਵਾਲ ਉੱਠ ਰਹੇ ਹਨ ਕਿ ਕੀ ਹੁਣ ਸਾਊਦੀ ਅਰਬ ਦੀ ਸਰਕਾਰ ਰੋਨਾਲਡੋ 'ਤੇ ਕਾਰਵਾਈ ਕਰੇਗੀ। ਦੱਸ ਦੇਈਏ ਕਿ ਅਰਬ 'ਚ ਇਸਲਾਮਿਕ ਕਾਨੂੰਨ ਦੇ ਮੁਤਾਬਕ ਜਨਤਕ ਥਾਵਾਂ 'ਤੇ ਕਿਸੇ ਵੀ ਤਰ੍ਹਾਂ ਦੀ 'ਅਸ਼ਲੀਲ' ਚੀਜ਼ਾਂ 'ਤੇ ਪਾਬੰਦੀ ਹੈ। ਇਸ ਤੋਂ ਪਹਿਲਾਂ ਵੀ ਸਾਊਦੀ ਅਰਬ ਤੋਂ ਰੋਨਾਲਡੋ ਦੀ ਗਰਲਫ੍ਰੈਂਡ ਦੀਆਂ ਕਈ ਤਸਵੀਰਾਂ ਸਾਹਮਣੇ ਆ ਚੁੱਕੀਆਂ ਹਨ। ਕਈ ਵਾਰ ਉਹ ਸ਼ਾਪਿੰਗ ਕਰਦੀ ਨਜ਼ਰ ਆਉਂਦੀ ਹੈ। ਇਸ ਤੋਂ ਇਲਾਵਾ ਕਈ ਵਾਰ ਰੋਨਾਲਡੋ ਆਪਣੇ ਪਰਿਵਾਰ ਨਾਲ ਸੈਰ ਕਰਦੇ ਨਜ਼ਰ ਆਉਂਦੇ ਹਨ। ਡਿਨਰ ਦੀ ਤਸਵੀਰ ਦੇਖ ਕੇ ਇਹ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਟਾਰ ਫੁੱਟਬਾਲਰ ਆਪਣੇ ਪਰਿਵਾਰ ਨਾਲ ਬਾਹਰ ਗਿਆ ਹੈ। ਰੋਨਾਲਡੋ ਲਈ ਦੇਸ਼ ਦੇ ਨਿਯਮ ਬਦਲੇ : ਜ਼ਿਕਰਯੋਗ ਹੈ ਕਿ ਸਾਊਦੀ ਅਰਬ 'ਚ ਜੋੜੇ ਬਿਨਾਂ ਵਿਆਹ ਦੇ ਇਕੱਠੇ ਨਹੀਂ ਰਹਿ ਸਕਦੇ ਪਰ ਕ੍ਰਿਸਟੀਆਨੋ ਰੋਨਾਲਡੋ ਲਈ ਇਹ ਨਿਯਮ ਬਦਲ ਦਿੱਤੇ ਗਏ ਸਨ। ਉਸਨੂੰ ਆਪਣੀ ਪ੍ਰੇਮਿਕਾ ਜਾਰਜੀਨਾ ਰੋਡਰਿਗਜ਼ ਨਾਲ ਰਹਿਣ ਦੀ ਇਜਾਜ਼ਤ ਹੈ। ਇਸ ਨਾਲ ਹੀ ਉਸ ਨੂੰ ਆਪਣੀ ਪ੍ਰੇਮਿਕਾ ਨਾਲ ਘੁੰਮਣ-ਫਿਰਨ ਦੀ ਆਜ਼ਾਦੀ ਹੈ। ਇਹੀ ਵਜ੍ਹਾ ਹੈ ਕਿ ਰੋਨਾਲਡੋ ਆਪਣੀ ਗਰਲਫ੍ਰੈਂਡ ਨਾਲ ਰਹਿਣ ਤੋਂ ਇਲਾਵਾ ਸਾਊਦੀ 'ਚ ਖੂਬ ਮਸਤੀ ਕਰ ਰਹੇ ਹਨ।