ਦੁਨੀਆ ਦੇ 7 ਅਜੂਬਿਆਂ ਵਿੱਚ ਸ਼ਾਮਲ ਹੈ ਤਾਜ ਮਹਿਲ



ਮੁਹੱਬਤ ਦੀ ਨਿਸ਼ਾਨੀ ਦੇ ਤੌਰ 'ਤੇ ਸ਼ੁਮਾਰ ਹੈ ਆਗਰਾ ਦਾ ਤਾਜ ਮਹਿਲ



ਤਾਜ ਦਾ ਨਿਰਮਾਣ ਮੁਗਲ ਬਾਦਸ਼ਾਹ ਸ਼ਾਹਜਹਾਂ ਨੇ 17ਵੀਂ ਸਦੀ ਵਿੱਚ ਕਰਵਾਇਆ ਸੀ



ਸ਼ਾਹਜਹਾਂ ਨੇ ਉਸ ਜਮਾਨੇ 'ਚ ਤਾਜ ਦੀ ਉਸਾਰੀ 'ਤੇ ਲਗਭਗ 20 ਲੱਖ ਰੁਪਏ ਖਰਚ ਕੀਤੇ ਸਨ



ਤਾਜ ਬਣਾਉਣ ਲਈ 22 ਸਾਲਾਂ ਤੱਕ 20 ਹਜ਼ਾਰ ਤੋਂ ਵੱਧ ਲੋਕਾਂ ਨੇ ਸਖ਼ਤ ਮਿਹਨਤ ਕੀਤੀ



ਇੱਕ ਹਜ਼ਾਰ ਤੋਂ ਵੱਧ ਹਾਥੀਆਂ ਦੀ ਵਰਤੋਂ ਇਮਾਰਤ ਸਮੱਗਰੀ ਨੂੰ ਚੁੱਕਣ ਲਈ ਕੀਤੀ ਗਈ ਸੀ



ਸਵਾਲ ਇਹ ਹੈ ਕਿ ਕੀ ਤਾਜ ਮਹਿਲ ਬਣਾਉਣ ਵਾਲੇ ਮਜ਼ਦੂਰਾਂ ਦੇ ਹੱਥ ਕੱਟੇ ਗਏ ਸਨ



ਜੇਕਰ ਰਿਪੋਰਟਾਂ 'ਤੇ ਵਿਸ਼ਵਾਸ ਕੀਤਾ ਜਾਵੇ ਤਾਂ ਇਹ ਸਿਰਫ਼ ਇੱਕ ਮਿੱਥ ਹੈ



ਇਤਿਹਾਸ ਵਿੱਚ ਮਜ਼ਦੂਰਾਂ ਦੇ ਹੱਥ ਕੱਟਣ ਵਾਲੀ ਅਜਿਹੀ ਕਿਸੇ ਵੀ ਘਟਨਾ ਦੇ ਸਬੂਤ ਨਹੀਂ ਮਿਲੇ



ਨਾ ਹੀ ਇਤਿਹਾਸਕਾਰਾਂ ਨੇ ਕਦੇ ਵੀ ਆਪਣੀਆਂ ਕਿਤਾਬਾਂ ਵਿੱਚ ਇਸਦਾ ਜ਼ਿਕਰ ਕੀਤਾ ਹੈ