ਜ਼ਿਆਦਾ ਆਂਡੇ ਖਾਣਾ ਸਿਹਤ ਲਈ ਫਾਇਦੇਮੰਦ ਨਹੀਂ ਹੁੰਦਾ। ਇਸ ਦੇ ਕੁਝ ਨੁਕਸਾਨ ਹੋ ਸਕਦੇ ਹਨ।



ਆਂਡੇ ਦੀ ਤਸੀਰ ਗਰਮ ਹੁੰਦੀ ਹੈ, ਗਰਮੀਆਂ 'ਚ ਇਸ ਦਾ ਜ਼ਿਆਦਾ ਸੇਵਨ ਸਰੀਰ ਦੀ ਗਰਮੀ ਨੂੰ ਵਧਾ ਸਕਦਾ ਹੈ।



ਆਂਡੇ 'ਚ ਸਾਲਮੋਨੇਲਾ ਨਾਂ ਦਾ ਬੈਕਟੀਰੀਆ ਪਾਇਆ ਜਾਂਦਾ ਹੈ ਜੋ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ।



ਜੇਕਰ ਤੁਸੀਂ ਆਂਡੇ ਨੂੰ ਸਹੀ ਢੰਗ ਨਾਲ ਪਕਾ ਕੇ ਨਹੀਂ ਖਾਂਦੇ ਹੋ, ਤਾਂ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ।



ਜ਼ਿਆਦਾ ਮਾਤਰਾ ਵਿਚ ਅੰਡੇ ਖਾਣ ਨਾਲ ਗੁਰਦਿਆਂ 'ਤੇ ਮਾੜਾ ਅਸਰ ਪੈਂਦਾ ਹੈ।



ਕੁਝ ਲੋਕਾਂ ਨੂੰ ਆਂਡੇ ਤੋਂ ਐਲਰਜੀ ਹੁੰਦੀ ਹੈ, ਇਸ ਲਈ ਆਂਡੇ ਦੇ ਸੇਵਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।



ਗਰਮੀਆਂ 'ਚ ਕੋਸ਼ਿਸ਼ ਕਰੋ ਕਿ ਸਿਰਫ ਇਕ ਆਂਡਾ ਹੀ ਖਾਓ।



ਆਂਡੇ ਵਿੱਚ ਕੋਲੈਸਟ੍ਰੋਲ ਵੀ ਹੁੰਦਾ ਹੈ, ਇਸ ਲਈ ਉੱਚ ਕੋਲੇਸਟ੍ਰੋਲ ਵਾਲੇ ਲੋਕਾਂ ਨੂੰ ਰੋਜ਼ਾਨਾ ਇਸ ਦਾ ਸੇਵਨ ਨਹੀਂ ਕਰਨਾ ਚਾਹੀਦਾ।