ਅਭਿਨੇਤਰੀ ਦੀਪਿਕਾ ਪਾਦੁਕੋਣ ਵੀਰਵਾਰ ਨੂੰ ਕਾਫੀ ਵਿਅਸਤ ਰਹੀ। ਅਦਾਕਾਰਾ ਨੇ ਸਭ ਤੋਂ ਪਹਿਲਾਂ ਮੁੰਬਈ ਵਿੱਚ ਇੱਕ ਇਵੈਂਟ ਵਿੱਚ ਸ਼ਿਰਕਤ ਕੀਤੀ ਜਿਸ ਤੋਂ ਬਾਅਦ ਉਹ ਭੈਣ ਅਨੀਸ਼ਾ ਨਾਲ ਡਿਨਰ ਡੇਟ 'ਤੇ ਗਈ। ਦੀਪਿਕਾ ਪਾਦੂਕੋਣ ਨੂੰ ਇੱਕ ਇਵੈਂਟ ਦੌਰਾਨ ਦੇਖਿਆ ਗਿਆ। ਬਲੈਕ ਕਲਰ ਦੀ ਸਾੜੀ 'ਚ ਦੀਪਿਕਾ ਬੇਹੱਦ ਖੂਬਸੂਰਤ ਲੱਗ ਰਹੀ ਸੀ। ਦੀਪਿਕਾ ਪਾਦੁਕੋਣ ਦੀ ਮਿਲੀਅਨ ਡਾਲਰ ਦੀ ਮੁਸਕਰਾਹਟ ਨੇ ਉਸ ਦੇ ਲੁੱਕ ਨੂੰ ਹੋਰ ਵਧਾ ਦਿੱਤਾ ਹੈ। ਇਸ ਤੋਂ ਬਾਅਦ ਦੀਪਿਕਾ ਪਾਦੁਕੋਣ ਕੈਜ਼ੂਅਲ ਆਊਟਫਿਟ 'ਚ ਨਜ਼ਰ ਆਈ। ਦੀਪਿਕਾ ਪਾਦੂਕੋਣ ਨੂੰ ਮੁੰਬਈ ਦੇ ਇੱਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ। ਇਸ ਦੌਰਾਨ ਦੀਪਿਕਾ ਆਪਣੀ ਭੈਣ ਅਨੀਸ਼ਾ ਪਾਦੁਕੋਣ ਨਾਲ ਨਜ਼ਰ ਆਈ। ਬਲੈਕ ਕਲਰ 'ਚ ਦੀਪਿਕਾ ਅਤੇ ਅਨੀਸ਼ਾ ਜੁੜਵਾ ਨਜ਼ਰ ਆ ਰਹੇ ਸਨ।