ਹਿੰਦੀ ਸਿਨੇਮਾ ਦੇ ਮਸ਼ਹੂਰ ਕਲਾਕਾਰ ਰਣਵੀਰ ਸਿੰਘ ਨੇ ਪਿਛਲੇ ਮਹੀਨੇ ਅਜਿਹਾ ਫੋਟੋਸ਼ੂਟ ਕਰਵਾਇਆ ਸੀ, ਜਿਸ ਤੋਂ ਬਾਅਦ ਹਰ ਪਾਸੇ ਸਨਸਨੀ ਮਚ ਗਈ ਸੀ
ਰਣਵੀਰ ਸਿੰਘ ਦੇ ਬਿਨਾਂ ਕੱਪੜਿਆਂ ਦੇ ਇਸ ਵਿਵਾਦਤ ਫੋਟੋਸ਼ੂਟ ਨੇ ਇੱਕ ਨਵਾਂ ਵਿਵਾਦ ਛੇੜ ਦਿੱਤਾ ਹੈ
ਉਦੋਂ ਤੋਂ ਹੀ ਰਣਵੀਰ ਸਿੰਘ ਦੇ ਇਸ ਫੋਟੋਸ਼ੂਟ ਨੂੰ ਲੈ ਕੇ ਕੁਝ ਅਪਡੇਟਸ ਸਾਹਮਣੇ ਆਉਂਦੇ ਰਹਿੰਦੇ ਹਨ
ਖਬਰ ਆ ਰਹੀ ਹੈ ਕਿ ਰਣਵੀਰ ਸਿੰਘ ਦੇ ਵਿਵਾਦਿਤ ਫੋਟੋਸ਼ੂਟ ਨੂੰ ਲੈ ਕੇ ਕੋਲਕਾਤਾ ਹਾਈ ਕੋਰਟ 'ਚ ਜਨਹਿਤ ਪਟੀਸ਼ਨ (PIL) ਦਾਇਰ ਕੀਤੀ ਗਈ ਹੈ
ਰਣਵੀਰ ਸਿੰਘ ਦੇ ਇਸ ਫੋਟੋਸ਼ੂਟ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ
ਜਿਸ ਦੇ ਤਹਿਤ ਕੋਲਕਾਤਾ ਹਾਈਕੋਰਟ 'ਚ ਦਾਇਰ ਇਸ ਜਨਹਿੱਤ ਪਟੀਸ਼ਨ ਨੇ ਰਣਵੀਰ ਸਿੰਘ ਦੀਆਂ ਮੁਸ਼ਕਿਲਾਂ ਫਿਰ ਵਧਾ ਦਿੱਤੀਆਂ ਹਨ
ਕੋਲਕਾਤਾ ਦੀ ਵਕੀਲ ਨਾਜ਼ੀਆ ਇਲਾਹੀ ਖਾਨ ਨੇ ਇਹ ਜਨਹਿੱਤ ਪਟੀਸ਼ਨ ਦਾਇਰ ਕੀਤੀ ਹੈ
ਕੋਰਟ `ਚ ਦਾਖਲ ਕੀਤੀ ਪੀਆਈਐਲ ਮੁਤਾਬਕ ਰਣਵੀਰ ਸਿੰਘ ਦੇ ਇਸ ਫੋਟੋਸ਼ੂਟ ਦੀਆਂ ਇਹ ਤਸਵੀਰਾਂ ਬਿਲਕੁਲ ਅਸ਼ਲੀਲ ਹਨ
ਅਜਿਹੇ ਫੋਟੋਸ਼ੂਟ ਦਾ ਕੋਲਕਾਤਾ ਦੇ ਕਈ ਲੋਕਾਂ ਅਤੇ ਨਾਬਾਲਗਾਂ 'ਤੇ ਬੁਰਾ ਪ੍ਰਭਾਵ ਪਵੇਗਾ
ਇਸ ਫੋਟੋ ਨੂੰ ਤੁਰੰਤ ਮੈਗਜ਼ੀਨ ਤੋਂ ਹਟਾਇਆ ਜਾਣਾ ਚਾਹੀਦਾ ਹੈ, ਨਾਲ ਹੀ 23 ਜੁਲਾਈ ਨੂੰ ਰਣਵੀਰ ਦਾ ਫੋਟੋਸ਼ੂਟ ਕਰਨ ਵਾਲੇ ਅੰਤਰਰਾਸ਼ਟਰੀ ਮੈਗਜ਼ੀਨ ਦੀ ਸਾਰੀ ਕਾਪੀਆਂ ਨੂੰ ਜ਼ਬਤ ਕੀਤਾ ਜਾਣਾ ਚਾਹੀਦਾ ਹੈ