ਬਾਲੀਵੁੱਡ ਅਦਾਕਾਰਾ ਦੀਆ ਮਿਰਜ਼ਾ ਦੀ ਭਤੀਜੀ ਤਾਨਿਆ ਕਾਕੜੇ ਦੀ ਸੋਮਵਾਰ ਸਵੇਰੇ ਐਕਸੀਡੈਂਟ `ਚ ਭਿਆਨਕ ਮੌਤ ਹੋ ਗਈ

ਉਦੋਂ ਤੋਂ ਉਨ੍ਹਾਂ ਦੇ ਪੂਰੇ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ

ਇਸ ਗੱਲ ਦੀ ਜਾਣਕਾਰੀ ਖੁਦ ਅਭਿਨੇਤਰੀ ਦੀਆ ਮਿਰਜ਼ਾ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕਰਕੇ ਸਾਂਝੀ ਕੀਤੀ

ਤਾਨਿਆ ਦੇ ਜਾਣ ਨਾਲ ਅਭਿਨੇਤਰੀ ਨੂੰ ਗਹਿਰਾ ਸਦਮਾ ਲੱਗਾ ਹੈ, ਕਿਉਂਕਿ ਤਾਨਿਆ ਉਸ ਦੇ ਬਹੁਤ ਕਰੀਬ ਸੀ

ਇਸ ਦਾ ਅੰਦਾਜ਼ਾ ਤੁਸੀਂ ਦੀਆ ਦੇ ਇਸ ਤਾਜ਼ਾ ਇਮੋਸ਼ਨਲ ਨੋਟ ਤੋਂ ਲਗਾ ਸਕਦੇ ਹੋ

ਦੀਆ ਨੇ ਆਪਣੀ ਭਤੀਜੀ ਤਾਨਿਆ ਨਾਲ ਇੰਸਟਾਗ੍ਰਾਮ 'ਤੇ ਇਕ ਤਾਜ਼ਾ ਤਸਵੀਰ ਸ਼ੇਅਰ ਕੀਤੀ ਹੈ

ਇਸ ਤਸਵੀਰ 'ਚ ਦੀਆ ਮਿਰਜ਼ਾ ਤਾਨਿਆ ਨਾਲ ਪੋਜ਼ ਦਿੰਦੀ ਨਜ਼ਰ ਆ ਰਹੀ ਹੈ

ਇਸ ਦੇ ਨਾਲ ਹੀ ਇਸ ਫੋਟੋ ਦੇ ਬੈਕਗ੍ਰਾਊਂਡ 'ਚ ਮੁੰਬਈ ਦਾ ਹੋਟਲ ਤਾਜ ਨਜ਼ਰ ਆ ਰਿਹਾ ਹੈ

ਇਸ ਫੋਟੋ ਨੂੰ ਸ਼ੇਅਰ ਕਰਦੇ ਹੋਏ ਦੀਜਾ ਮਿਰਜ਼ਾ ਨੇ ਬਹੁਤ ਲੰਮਾ ਇਮੋਸ਼ਨਲ ਨੋਟ ਲਿਖਿਆ ਹੈ

ਇਮੋਸ਼ਨਲ ਨੋਟ ਵਿੱਚ ਦੀਆ ਨੇ ਇਹ ਵੀ ਲਿਖਿਆ ਕਿ ਮੈਨੂੰ ਵਿਸ਼ਵਾਸ ਹੈ ਕਿ ਤਾਨੀਆ ਹਮੇਸ਼ਾ ਸਾਡੇ ਨਾਲ ਰਹੇਗੀ