ਪੰਜਾਬੀ ਗਾਇਕ ਦਿਲਜੀਤ ਦੋਸਾਂਝ (Diljit Dosanjh) ਨੇ ਵੱਡੀ ਉਪਲੱਬਧੀ ਹਾਸਿਲ ਕੀਤੀ ਹੈ।



ਕਲਾਕਾਰ ਨੇ ਇਸ ਵਾਰ ਇਤਿਹਾਸ ਰਚ ਦਿੱਤਾ ਹੈ। ਦਰਅਸਲ, ਦਿਲਜੀਤ ਕੋਚੇਲਾ ਵੈਲੀ ਸੰਗੀਤ ਅਤੇ ਕਲਾ ਫੈਸਟੀਵਲ ਵਿੱਚ ਪਰਫਾਰਮ ਕਰਨ ਵਾਲੇ ਪਹਿਲੇ ਪੰਜਾਬੀ ਕਲਾਕਾਰ ਬਣੇ ਹਨ।



ਇਹ ਪੰਜਾਬੀ ਸਿਨੇਮਾ ਜਗਤ ਲਈ ਮਾਣ ਦੀ ਗੱਲ ਹੈ।



ਦਿਲਜੀਤ ਨੇ ਇਤਿਹਾਸ ਰਚਿਆ ਹੈ ਕਿਉਂਕਿ ਹੈੱਡਲਾਈਨਰ ਸਿਰਫ਼ ਗੋਰੇ ਸੰਗੀਤਕਾਰ ਨਹੀਂ ਹਨ, ਸਗੋਂ ਦੋਸਾਂਝਾਵਾਲਾ ਦਿਲਜੀਤ ਦੋਸਾਂਝ ਵੀ ਹੈ



ਇਹ ਖੁਸ਼ਖਬਰੀ ਦਿਲਜੀਤ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਦੀ ਸਟੋਰੀ ਵਿੱਚ ਪੋਸਟ ਸ਼ੇਅਰ ਕਰ ਦਿੱਤੀ ਸੀ।



ਦੱਸ ਦੇਈਏ ਕਿ ਕੋਚੇਲਾ ਵੈਲੀ ਮਿਊਜ਼ਿਕ ਐਂਡ ਆਰਟਸ ਫੈਸਟੀਵਲ ਦੀ ਲਾਈਨਅੱਪ 11 ਜਨਵਰੀ ਨੂੰ ਐਲਾਨੀ ਗਈ ਸੀ।



ਇਸ ਵਿੱਚ ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੋਸਾਂਝ ਦਾ ਨਾਮ ਵੀ ਸ਼ਾਮਲ ਸੀ।



ਇਹ ਫੈਸਟੀਵਲ 14 ਤੋਂ 16 ਅਪ੍ਰੈਲ ਅਤੇ 21 ਤੋਂ 23 ਅਪ੍ਰੈਲ ਤੱਕ ਲਗਾਤਾਰ ਦੋ ਵੀਕਐਂਡ 'ਤੇ ਚੱਲਣ ਵਾਲਾ ਹੈ।



ਪੰਜਾਬੀ ਪੌਪ ਸਟਾਰ ਅਤੇ ਅਦਾਕਾਰ ਦਿਲਜੀਤ ਦੋਸਾਂਝ ਇਸ ਵਿੱਚ ਪਹਿਲੀ ਵਾਰ ਪਰਫਾਰਮ ਕਰ ਰਹੇ ਹਨ।



ਇਸਦੇ ਨਾਲ ਹੀ ਦਿਲਜੀਤ ਨੂੰ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਵਧਾਈ ਦੇ ਰਹੇ ਹਨ।