ਮਨੋਰੰਜਨ ਜਗਤ ਦੀ ਡਰਾਮਾ ਕਵੀਨ ਵਜੋਂ ਜਾਣੀ ਜਾਂਦੀ ਰਾਖੀ ਸਾਵੰਤ ਨੂੰ ਲੈ ਕੇ ਇਨ੍ਹੀਂ ਦਿਨੀਂ ਕਾਫੀ ਖਬਰਾਂ ਸਾਹਮਣੇ ਆ ਰਹੀਆਂ ਹਨ।



ਜਦੋਂ ਤੋਂ ਰਾਖੀ ਨੇ ਆਪਣੇ ਬੁਆਏਫ੍ਰੈਂਡ ਆਦਿਲ ਬਾਰੇ ਦੁਨੀਆ ਨੂੰ ਦੱਸਿਆ ਹੈ, ਉਦੋਂ ਤੋਂ ਉਹ ਅਕਸਰ ਆਦਿਲ ਨਾਲ ਨਜ਼ਰ ਆਉਂਦੀ ਹੈ।



ਇਨ੍ਹਾਂ ਦੀ ਜੋੜੀ ਸੋਸ਼ਲ ਮੀਡੀਆ 'ਤੇ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਰਾਖੀ ਨੇ ਇਕ ਵਾਰ ਫਿਰ ਵਿਆਹ ਕਰ ਲਿਆ ਹੈ ਤੇ ਆਦਿਲ ਨੂੰ ਜੀਵਨ ਸਾਥੀ ਬਣਾਇਆ ਹੈ



ਦੋਵਾਂ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ, ਜਿਸ 'ਚ ਉਹ ਹੱਥਾਂ 'ਚ ਕੋਰਟ ਮੈਰਿਜ ਸਰਟੀਫਿਕੇਟ ਫੜੇ ਨਜ਼ਰ ਆ ਰਹੇ ਹਨ।



ਰਾਖੀ ਦੀ ਅਜਿਹੀ ਫੋਟੋ ਦੇਖ ਕੇ ਪ੍ਰਸ਼ੰਸਕ ਵੀ ਕਾਫੀ ਹੈਰਾਨ ਹਨ ਅਤੇ ਉਹ ਜਾਣਨਾ ਚਾਹੁੰਦੇ ਹਨ ਕਿ ਕੀ ਰਾਖੀ ਨੇ ਸੱਚਮੁੱਚ ਆਦਿਲ ਨਾਲ ਵਿਆਹ ਕੀਤਾ ਹੈ?



ਰਾਖੀ ਅਤੇ ਆਦਿਲ ਦਾ ਰਿਸ਼ਤਾ ਹਮੇਸ਼ਾ ਹੀ ਲਾਈਮਲਾਈਟ 'ਚ ਰਿਹਾ ਹੈ। ਜਨਤਕ ਤੌਰ 'ਤੇ ਦੋਵੇਂ ਖੁੱਲ੍ਹ ਕੇ ਇਕ-ਦੂਜੇ ਲਈ ਪਿਆਰ ਦਾ ਇਜ਼ਹਾਰ ਕਰਦੇ ਨਜ਼ਰ ਆ ਰਹੇ ਹਨ।



ਪਰ ਲੱਗਦਾ ਹੈ ਕਿ ਰਾਖੀ ਨੇ ਆਪਣੇ ਰਿਸ਼ਤੇ ਨੂੰ ਨਵਾਂ ਨਾਂ ਦੇ ਦਿੱਤਾ ਹੈ। ਰਾਖੀ ਸਾਵੰਤ ਅਤੇ ਆਦਿਲ ਦੁਰਾਨੀ ਨੇ ਦੁਨੀਆ ਦੀਆਂ ਨਜ਼ਰਾਂ ਤੋਂ ਲੁਕ ਕੇ ਦੂਜਾ ਵਿਆਹ ਕਰ ਲਿਆ ਹੈ।



ਇਸ ਜੋੜੇ ਨੇ ਕੋਰਟ ਮੈਰਿਜ ਕੀਤੀ ਹੈ ਅਤੇ ਕੋਰਟ ਮੈਰਿਜ ਤੋਂ ਬਾਅਦ ਦੋਹਾਂ ਦੀ ਪਹਿਲੀ ਤਸਵੀਰ ਵੀ ਸਾਹਮਣੇ ਆਈ ਹੈ, ਜਿਸ 'ਚ ਦੋਹਾਂ ਦੇ ਗਲੇ 'ਚ ਮਾਲਾ ਪਾਈ ਨਜ਼ਰ ਆ ਰਹੀ ਹੈ।



ਤੁਹਾਨੂੰ ਦੱਸ ਦੇਈਏ ਕਿ ਆਦਿਲ ਖਾਨ ਦੁਰਾਨੀ ਰਾਖੀ ਸਾਵੰਤ ਤੋਂ ਛੇ ਸਾਲ ਛੋਟੇ ਹਨ ਅਤੇ ਉਹ ਇੱਕ ਬਿਜ਼ਨੈੱਸਮੈਨ ਹਨ।