ਦਿਲਜੀਤ ਦੋਸਾਂਝ ਅੱਜ 20 ਮਿਲੀਅਨ ਡਾਲਰ (ਅਮਰੀਕੀ) ਯਾਨਿ 150 ਕਰੋੜ ਤੋਂ ਜ਼ਿਆਦਾ ਦੀ ਜਾਇਦਾਦ ਦੇ ਮਾਲਕ ਹਨ

ਇਹ ਸਾਰੀ ਜਾਇਦਾਦ ਉਨ੍ਹਾਂ ਨੇ ਆਪਣੀ ਮੇਹਨਤ ਤੇ ਟੈਲੇਂਟ ਦੇ ਦਮ ਤੇ ਬਣਾਈ ਹੈ

ਉਨ੍ਹਾਂ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਹੀ ਨਹੀਂ ਉਨ੍ਹਾਂ ਨੇ ਬਾਲੀਵੁੱਡ ;ਚ ਵੀ ਖੂਬ ਨਾਮ ਕਮਾਇਆ ਹੈ।

ਦਿਲਜੀਤ ਦੋਸਾਂਝ ਸ਼ਾਹੀ ਜੀਵਨ ਜਿਉਂਦੇ ਹਨ। ਉਨ੍ਹਾਂ ਦੇ ਦੇਸ਼ `ਚ ਹੀ ਨਹੀਂ ਵਿਦੇਸ਼ਾਂ `ਚ ਵੀ ਆਲੀਸ਼ਾਨ ਘਰ ਹਨ।

ਕੈਲੀਫ਼ੋਰਨੀਆ `ਚ ਦਿਲਜੀਤ ਦਾ ਦੋ ਮੰਜ਼ਿਲਾ ਸ਼ਾਨਦਾਰ ਬੰਗਲਾ ਹੈ। ਕਿਹਾ ਜਾਂਦਾ ਹੈ ਕਿ ਇਸ ਘਰ ਦੀ ਕੀਮਤ ਕਰੋੜਾਂ ਡਾਲਰ ;ਚ ਹੈ।

ਪੰਜਾਬ ਦੇ ਲੁਧਿਆਣਾ ਦੇ ਦੁੱਗਰੀ ਫ਼ੇਜ਼ 2 `ਚ ਦਿਲਜੀਤ ਦੀ ਪ੍ਰਾਪਰਟੀ ਹੈ।

ਦਿਲਜੀਤ ਮਹਿੰਗੀਆਂ ਕਾਰਾਂ ਦੇ ਸ਼ੌਕੀਨ ਹਨ। ਦਿਲਜੀਤ ਦੇ ਕਾਰ ਕਲੈਕਸ਼ਨ `ਚ ਇੱਕ ਤੋਂ ਇੱਕ ਲਗਜ਼ਰੀ ਕਾਰ ਹੈ

ਉਨ੍ਹਾਂ ਕੋਲ ਪਜੇਰੋ (28 ਲੱਖ), ਮਰਸਡੀਜ਼ ਬੈਂਜ਼ ਜੀ 63 (ਢਾਈ ਕਰੋੜ), ਬੀਐਮਡਬਲਿਊ 520ਡੀ (1.92 ਕਰੋੜ) ਵਰਗੀਆਂ ਕਾਰਾਂ ਹਨ।

ਉਨ੍ਹਾਂ ਦੇ ਜੁੱਤਿਆਂ ਦਾ ਹਰ ਜੋੜਾ ਲੱਖ ਦੀ ਕੀਮਤ ਤੋਂ ਘੱਟ ਨਹੀਂ ਹੈ। ਰਿਪੋਰਟ ਮੁਤਾਬਕ ਉਨ੍ਹਾਂ ਕੋਲ ਆਡੀਡਾਸ, ਨਾਈਕ ਵਰਗੇ ਬਰੈਂਡ ਦੇ ਜੁੱਤੇ ਹਨ। ਜਿਨ੍ਹਾਂ ਦੀ ਕੀਮਤ 5 ਲੱਖ ਰੁਪਏ ਹੈ

ਦਿਲਜੀਤ ਮਹਿੰਗੇ ਕੱਪੜੇ ਖਾਸ ਕਰਕੇ ਬਰਾਂਡਿਡ ਜੈਕਟਾਂ ਦੇ ਸ਼ੌਕੀਨ ਹਨ। ਉਨ੍ਹਾਂ ਦੇ ਕੋਲ ਤਕਰੀਬਨ ਢਾਈ ਲੱਖ ਦੀਆਂ ਜੈਕਟਾਂ ਹਨ।