ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ `ਚ ਗਿੱਪੀ ਗਰੇਵਾਲ ਨੇ ਆਪਣੀ ਸਫ਼ਲਤਾ ਦੀ ਕਹਾਣੀ ਦੱਸੀ
ਉਨ੍ਹਾਂ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਨੂੰ ਆਪਣੀ ਪਹਿਲੀ ਐਲਬਮ ਕੱਢਣ ਲਈ ਸੰਘਰਸ਼ ਕਰਨਾ ਪਿਆ ਸੀ, ਇਸ ਵਿੱਚ ਉਨ੍ਹਾਂ ਦੀ ਪਤਨੀ ਰਵਨੀਤ ਨੇ ਵੀ ਉਨ੍ਹਾਂ ਦਾ ਸਾਥ ਦਿਤਾ ਸੀ
ਗਿੱਪੀ ਗਰੇਵਾਲ ਦੱਸਦੇ ਹਨ ਕਿ ਉਨ੍ਹਾਂ ਦੀ ਹੋਣ ਵਾਲੀ ਪਤਨੀ ਨਾਲ ਗਿੱਪੀ ਦੀ ਮੁਲਾਕਾਤ ਕੈਨੇਡਾ ;ਚ ਹੀ ਹੋਈ ਸੀ
ਉਹ ਇੱਕ ਮਹੀਨੇ `ਚ 700-800 ਕੈਨੇਡੀਅਨ ਡਾਲਰ ਦੀ ਕਮਾਈ ਕਰ ਲੈਂਦੇ ਸੀ। ਪਰ ਉਹ ਹਮੇਸ਼ਾ ਤੋਂ ਸਿੰਗਰ ਬਣਨਾ ਚਾਹੁੰਦੇ ਸੀ। ਉਨ੍ਹਾਂ ਨੇ ਇਸ ਦੇ ਲਈ ਕਾਫ਼ੀ ਕੋਸ਼ਿਸ਼ ਕੀਤੀ
ਪਰ ਕੋਈ ਮਿਊਜ਼ਿਕ ਕੰਪਨੀ ਗਰੇਵਾਲ ਤੇ ਪੈਸੇ ਲਾਉਣ ਲਈ ਤਿਆਰ ਨਹੀਂ ਸੀ। ਕਿਉਂਕਿ ਉਦੋਂ ਦੌਰ ਬਦਲ ਚੁੱਕਿਆ ਸੀ
ਕੰਪਨੀਆਂ ਨੇ ਸਿੰਗਰਾਂ ਤੇ ਪੈਸੇ ਲਗਾਉਣੇ ਬੰਦ ਕਰ ਦਿੱਤੇ ਸੀ। ਇਸ ਕਰਕੇ ਗਿੱਪੀ ਗਰੇਵਾਲ ਕੋਲ ਖੁਦ ਪੈਸੇ ਇਕੱਠੇ ਕਰਨ ਤੋਂ ਇਲਾਵਾ ਕੋਈ ਰਸਤਾ ਨਹੀਂ ਸੀ
ਗਿੱਪੀ ਨੇ ਅੱਗੇ ਦੱਸਿਆ ਕਿ ਉਹ ਘਰੋਂ ਪੈਸੇ ਨਹੀਂ ਮੰਗ ਸਕਦੇ ਸੀ। ਇਸ ਕਰਕੇ ਉਨ੍ਹਾਂ ਨੂੰ ਸਭ ਖੁਦ ਕਰਨਾ ਪਿਆ।
ਪਹਿਲੀ ਐਲਬਮ ਲਈ ਪੈਸੇ ਜੋੜਨ ਦੀ ਖਾਤਰ ਗਿੱਪੀ ਤੇ ਉਨ੍ਹਾਂ ਦੀ ਪਤਨੀ ਨੇ 3 ਨੌਕਰੀਆਂ ਕੀਤੀਆਂ। ਉਨ੍ਹਾਂ ਦਾ ਸਾਰਾ ਦਿਨ ਕੰਮ `ਚ ਲੰਘਦਾ ਸੀ
ਗਿੱਪੀ ਤੇ ਰਵਨੀਤ ਦੋਵੇਂ ਹੀ ਸਵੇਰੇ-ਸਵੇਰੇ ਘਰਾਂ `ਚ ਅਖਬਾਰ ਸੁੱਟਦੇ ਸੀ। ਇਸ ਤੋਂ ਬਾਅਦ ਗਿੱਪੀ ਫ਼ੈਕਟਰੀ `ਚ ਇੱਟਾਂ ਤੇ ਮਾਰਬਲ ਦੇ ਪੱਥਰ ਬਣਾਉਣ ਦਾ ਕੰਮ ਕਰਦੇ ਸੀ
8 ਘੰਟੇ ਦੀ ਇਹ ਨੌਕਰੀ ਉਨ੍ਹਾਂ ਨੂੰ ਬੁਰੀ ਤਰ੍ਹਾਂ ਥਕਾ ਦਿੰਦੀ ਸੀ। ਦੂਜੇ ਪਾਸੇ ਰਵਨੀਤ ਗਰੇਵਾਲ ਹੋਟਲ `ਚ ਸਫ਼ਾਈ ਤੇ ਭਾਂਡੇ ਮਾਂਜਣ ਦਾ ਕੰਮ ਕਰਦੀ ਸੀ