ਦਿਲਜੀਤ ਦੋਸਾਂਝ ਸਿਰਫ ਪੰਜਾਬੀ ਸਿੰਗਰ ਹੀ ਨਹੀਂ, ਬਲਕਿ ਉਹ ਗਲੋਬਲ ਸਟਾਰ ਹਨ।



ਕੋਚੈਲਾ ਪਰਫਾਰਮੈਂਸ ਤੋਂ ਬਾਅਦ ਦਿਲਜੀਤ ਦੋਸਾਂਝ ਗਲੋਬਲ ਸਟਾਰ ਬਣ ਗਏ ਹਨ।



ਇਸ ਦੇ ਨਾਲ ਨਾਲ ਹੀ ਇੰਨੀਂ ਦਿਨੀਂ ਦਿਲਜੀਤ ਆਪਣੇ ਨਵੇਂ ਗਾਣੇ 'ਹੱਸ ਹੱਸ' ਕਰਕੇ ਸੁਰਖੀਆਂ 'ਚ ਹਨ।



ਉਨ੍ਹਾਂ ਦਾ ਇਹ ਗਾਣਾ ਪੂਰੀ ਦੁਨੀਆ 'ਚ ਲੋਕਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।



ਇਹ ਗਾਣਾ ਦਿਲਜੀਤ ਦੋਸਾਂਝ ਦੇ ਨਾਲ ਆਸਟਰੇਲੀਅਨ ਗਾਇਕਾ ਸੀਆ ਨੇ ਗਾਇਆ ਹੈ। ਗਾਣੇ ਨੂੰ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ।



ਇਹੀ ਨਹੀਂ ਸੋਸ਼ਲ ਮੀਡੀਆ 'ਤੇ ਵੀ ਦਿਲਜੀਤ-ਸੀਆ ਦਾ ਇਹ ਗਾਣਾ ਛਾਇਆ ਹੋਇਆ ਹੈ।



ਇੰਸਟਾਗ੍ਰਾਮ 'ਤੇ ਰੀਲਜ਼ ਦੇ ਲਈ ਇਹ ਗਾਣਾ ਟਰੈਂਡ ਕਰ ਰਿਹਾ ਹੈ।



ਕੁੱਝ ਦਿਨਾਂ 'ਚ ਹੀ 'ਹੱਸ ਹੱਸ' ਗਾਣੇ 'ਤੇ 1 ਮਿਲੀਅਨ ਤੋਂ ਵੀ ਜ਼ਿਆਦਾ ਰੀਲਾਂ ਬਣ ਚੁੱਕੀਆਂ ਹਨ।



ਇਹੀ ਨਹੀਂ ਸੈਲੇਬਸ ਦੇ ਸਿਰ 'ਤੇ ਵੀ ਇਸ ਗਾਣੇ ਦਾ ਖੁਮਾਰ ਸਿਰ ਚੜ੍ਹ ਕੇ ਬੋਲ ਰਿਹਾ ਹੈ।



ਸਰਗੁਣ ਮਹਿਤਾ, ਨੀਰੂ ਬਾਜਵਾ ਸਮੇਤ ਬਾਲੀਵੁੱਡ ਸੈਲੇਬਸ ਵੀ ਇਸ ਗਾਣੇ 'ਤੇ ਖੂਬ ਰੀਲਾਂ ਬਣਾ ਰਹੇ ਹਨ।