ਸਰਗੁਣ ਮਹਿਤਾ ਉਹ ਅਭਿਨੇਤਰੀ ਹੈ ਜੋ ਟੀਵੀ ਦੀ ਦੁਨੀਆ ਤੋਂ ਪੰਜਾਬੀ ਸਿਨੇਮਾ 'ਚ ਆਈ ਸੀ।



ਉਹ ਆਪਣੀ ਪਹਿਲੀ ਹੀ ਫਿਲਮ ਤੋਂ ਰਾਤੋਂ ਰਾਤ ਸਟਾਰ ਬਣ ਗਈ ਸੀ। ਸਰਗੁਣ ਮਹਿਤਾ ਅੱਜ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ।



ਇਸ ਦੇ ਨਾਲ ਨਾਲ ਉਹ ਆਪਣੀ ਪਰਸਨਲ ਲਾਈਫ ਨੂੰ ਲੈਕੇ ਵੀ ਚਰਚਾ ਵਿੱਚ ਰਹਿੰਦੀ ਹੈ।



ਸਰਗੁਣ ਮਹਿਤਾ ਆਪਣੇ ਪਤੀ ਰਵੀ ਦੂਬੇ ਨਾਲ ਦਸੰਬਰ 'ਚ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਉਣ ਜਾ ਰਹੀ ਹੈ।



ਪਰ ਇਸ ਤੋਂ ਪਹਿਲਾਂ ਹੀ ਸਾਰਵੀ (ਸਰਗੁਣ ਮਹਿਤਾ-ਰਵੀ ਦੂਬੇ ਦਾ ਕੱਪਲ ਨੇਮ) ਨੇ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਦਾ ਜਸ਼ਨ ਮਨਾਉਣਾ ਸ਼ੁਰੂ ਕਰ ਦਿੱਤਾ ਹੈ।



ਸਰਗੁਣ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਇਹ ਜੋੜਾ ਇਕ ਦੂਜੇ ਨਾਲ ਰੋਮਾਂਟਿਕ ਹੁੰਦਾ ਨਜ਼ਰ ਆ ਰਿਹਾ ਹੈ।



ਦੋਵਾਂ ਦਾ ਇਹ ਰੋਮਾਂਟਿਕ ਅੰਦਾਜ਼ ਫੈਨਜ਼ ਨੂੰ ਕਾਫੀ ਪਸੰਦ ਆ ਰਿਹਾ ਹੈ।



ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਤੇ ਰਵੀ ਦੂਬੇ ਦੀ ਮੁਲਾਕਾਤ ਟੀਵੀ ਸੀਰੀਅਲ '12/24 ਕਰੋਲ ਬਾਗ' ਦੇ ਸੈੱਟ 'ਤੇ ਹੋਈ ਸੀ।



ਦੋਵਾਂ ਨੇ ਇੱਕ ਦੂਜੇ ਨੂੰ 4 ਸਾਲ ਡੇਟ ਕਰਨ ਤੋਂ ਬਾਅਦ 2013 'ਚ ਵਿਆਹ ਕੀਤਾ ਸੀ। 2023 'ਚ ਦੋਵੇਂ ਆਪਣੇ ਵਿਆਹ ਦੀ 10ਵੀਂ ਵਰ੍ਹੇਗੰਢ ਮਨਾਉਣ ਜਾ ਰਹੇ ਹਨ।



ਜੇ ਗੱਲ ਕਰੀਏ ਸਰਗੁਣ ਮਹਿਤਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਫ਼ਿਲਮੀ ਜਗਤ ‘ਚ ਕਾਫੀ ਐਕਟਿਵ ਹੈ ।