ਦਰਸ਼ਕਾਂ ਨੂੰ ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਫਿਲਮ 'ਟਾਈਗਰ 3' ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ।



ਆਖਿਰਕਾਰ ਇਹ ਫਿਲਮ ਦੀਵਾਲੀ 'ਤੇ ਰਿਲੀਜ਼ ਹੋਈ ਅਤੇ ਇਸ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਓਪਨਿੰਗ ਕੀਤੀ।



ਇਹ ਫਿਲਮ 12 ਨਵੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ ਅਤੇ ਇਸ ਨੇ ਪਹਿਲੇ ਦਿਨ 44 ਕਰੋੜ ਰੁਪਏ ਦੀ ਸ਼ਾਨਦਾਰ ਕਮਾਈ ਕੀਤੀ ਸੀ।



ਦੀਵਾਲੀ 'ਤੇ ਸਲਮਾਨ ਖਾਨ ਦੀਆਂ ਕਈ ਫਿਲਮਾਂ ਰਿਲੀਜ਼ ਹੋਈਆਂ ਹਨ।



ਇਨ੍ਹਾਂ 'ਚ 'ਪ੍ਰੇਮ ਰਤਨ ਧਨ ਪਾਓ', 'ਅੰਦਾਜ਼ ਅਪਨਾ ਅਪਨਾ', 'ਹਮ ਸਾਥ ਸਾਥ ਹੈ' ਅਤੇ 'ਜਾਨ-ਏ-ਮਨ' ਸ਼ਾਮਲ ਹਨ।



ਪਰ 'ਟਾਈਗਰ 3' ਨੇ ਆਪਣੇ ਪਹਿਲੇ ਦਿਨ ਦੀ ਕਮਾਈ 'ਚ ਇਨ੍ਹਾਂ ਸਾਰਿਆਂ ਨੂੰ ਮਾਤ ਦਿੱਤੀ ਸੀ।



'ਟਾਈਗਰ 3' ਨੇ ਆਲ ਓਵਰ ਕਲੈਕਸ਼ਨ ਦੇ ਮਾਮਲੇ 'ਚ ਦੀਵਾਲੀ 'ਤੇ ਰਿਲੀਜ਼ ਹੋਈਆਂ ਕਈ ਫਿਲਮਾਂ ਨੂੰ ਵੀ ਮਾਤ ਦਿੱਤੀ ਹੈ।



'ਟਾਈਗਰ 3' ਯਸ਼ਰਾਜ ਸਪਾਈ ਯੂਨੀਵਰਸ ਦੀ ਟਾਈਗਰ ਫਰੈਂਚਾਇਜ਼ੀ ਦਾ ਤੀਜਾ ਸੀਕਵਲ ਹੈ।



'ਟਾਈਗਰ 3' ਨੇ ਘਰੇਲੂ ਬਾਕਸ ਆਫਿਸ 'ਤੇ 259 ਕਰੋੜ ਰੁਪਏ ਅਤੇ ਦੁਨੀਆ ਭਰ 'ਚ 400 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ ਹੈ।



ਇਸ ਤਰ੍ਹਾਂ ਫਿਲਮ ਨੇ ਆਪਣੀ ਪਹਿਲੀ ਸੀਕਵਲ ਫਿਲਮ 'ਏਕ ਥਾ ਟਾਈਗਰ' ਨੂੰ ਪਛਾੜ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ ਘਰੇਲੂ ਬਾਕਸ ਆਫਿਸ 'ਤੇ 'ਏਕ ਥਾ ਟਾਈਗਰ' ਦਾ ਲਾਈਫਟਾਈਮ ਕਲੈਕਸ਼ਨ 198.78 ਕਰੋੜ ਰੁਪਏ ਸੀ। ਜਦੋਂ ਕਿ ਵਰਲਡਵਾਈਡ ਫਿਲਮ ਨੇ 320 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।