ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆ ਹਨ।



ਨੀਰੂ ਬਾਜਵਾ ਤਕਰੀਬਨ ਡੇਢ ਦਹਾਕੇ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੀ ਹੈ।



ਇਸ ਦੇ ਨਾਲ ਨਾਲ ਅਦਾਕਾਰਾ ਆਪਣੀ ਪਰਸਨਲ ਲਾਈਫ ਕਰਕੇ ਵੀ ਖੂਬ ਸੁਰਖੀਆਂ ਬਟੋਰਦੀ ਰਹਿੰਦੀ ਹੈ।



ਉਹ ਅਕਸਰ ਆਪਣੇ ਪਰਿਵਾਰ ਨਾਲ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ।



ਨੀਰੂ ਬਾਜਵਾ ਦੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਖੂਬ ਚਰਚਾ 'ਣ ਬਣੀ ਹੋਈ ਹੈ।



ਨੀਰੂ ਬਾਜਵਾ ਹਾਲ ਹੀ 'ਚ ਆਪਣੇ ਪਤੀ ਤੇ ਧੀਆਂ ਦੇ ਨਾਲ ਇੰਗਲੈਂਡ 'ਚ ਛੁੱਟੀਆਂ ਮਨਾਉਣ ਗਈ ਸੀ।



ਇੱਥੋਂ ਅਭਿਨੇਤਰੀ ਨੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।



ਇਨ੍ਹਾਂ ਤਸਵੀਰਾਂ 'ਚ ਨੀਰੂ ਆਪਣੇ ਪਤੀ ਹੈਰੀ ਜਵੰਧਾ ਦੇ ਨਾਲ ਇੰਗਲੈਂਡ ਦੀਆਂ ਸੜਕਾਂ 'ਤੇ ਘੁੰਮਦੀ ਨਜ਼ਰ ਆ ਰਹੀ ਹੈ।



ਤਸਵੀਰਾਂ 'ਚ ਨੀਰੂ ਤੇ ਹੈਰੀ ਨੂੰ ਰੋਮਾਂਟਿਕ ਮੋਮੈਂਟ ਸ਼ੇਅਰ ਕਰਦੇ ਦੇਖਿਆ ਜਾ ਸਕਦਾ ਹੈ। ਦੋਵੇਂ ਇੱਕ ਦੂਜੇ ਦੇ ਹੱਥਾਂ 'ਚ ਹੱਥ ਪਾ ਕੇ ਸੜਕਾਂ 'ਤੇ ਘੁੰਮਦੇ ਨਜ਼ਰ ਆ ਰਹੇ ਹਨ।



ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਨੀਰੂ ਨੇ ਕੈਪਸ਼ਨ 'ਚ ਲਿਿਖਿਆ, 'ਖੂਬਸੂਰਤ ਯਾਦਾਂ ਜਿਉਂਦੇ ਹੋਏ। ਥਂੈਕ ਯੂ ਮੈਨੂੰ ਛੁੱਟੀਆਂ 'ਤੇ ਬਾਹਰ ਲੈਕੇ ਆਉਣ ਲਈ, ਜੋ ਮੈਂ ਖੁਦ ਹੀ ਪਲਾਨ ਕੀਤੀਆਂ ਸੀ।'