ਦਿਲਜੀਤ ਦੋਸਾਂਝ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰ ਹਨ। ਅਪ੍ਰੈਲ ਮਹੀਨੇ 'ਚ ਦਿਲਜੀਤ ਦੋਸਾਂਝ ਨੇ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕੀਤਾ ਸੀ। ਇਸ ਤੋਂ ਬਾਅਦ ਦਿਲਜੀਤ ਗਲੋਬਲ ਆਈਕਨ ਬਣ ਗਏ ਹਨ। ਇਸ ਦੇ ਨਾਲ ਨਾਲ ਜਿਵੇਂ ਦਿਲਜੀਤ ਲਗਾਤਾਰ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਜਾ ਰਹੇ ਹਨ। ਉਸ ਨੂੰ ਦੇਖ ਕੇ ਹਰ ਕੋਈ ਦਿਲਜੀਤ ਦੀਆਂ ਤਾਰੀਫਾਂ ਕਰਦੇ ਨਹੀਂ ਥੱਕ ਰਿਹਾ ਹੈ। ਪਰ ਇਸ ਦੇ ਨਾਲ ਨਾਲ ਹੀ ਦਿਲਜੀਤ ਨੂੰ ਲੈਕੇ ਇੱਕ ਹੋਰ ਅਫਵਾਹ ਉੱਡ ਰਹੀ ਹੈ ਕਿ ਦਿਲਜੀਤ ਨੇ ਇੰਨੀਂ ਵੱਡੀ ਕਾਮਯਾਬੀ ਹਾਸਲ ਕਰਨ ਲਈ ਇਲੂਮਿਨਾਟੀ ਨਾਲ ਡੀਲ ਕੀਤੀ ਹੈ। ਡੀਲ ਦਾ ਮਤਲਬ ਇਹ ਹੈ ਕਿ ਕੋਈ ਇਨਸਾਨ ਕਾਮਯਾਬੀ ਹਾਸਲ ਕਰਨ ਲਈ ਆਪਣੀ ਆਤਮਾ ਸ਼ੈਤਾਨ ਨੂੰ ਵੇਚ ਦਿੰਦਾ ਹੈ ਅਤੇ ਬਦਲੇ 'ਚ ਸ਼ੈਤਾਨ ਉਸ ਦੇ ਮਨ ਦੀ ਇੱਛਾ ਨੂੰ ਪੂਰਾ ਕਰਦਾ ਹੈ। ਇਹੀ ਇਲਜ਼ਾਮ ਦਿਲਜੀਤ 'ਤੇ ਲੱਗ ਰਹੇ ਹਨ ਕਿ ਉਨ੍ਹਾਂ ਨੇ ਕਾਮਯਾਬੀ ਹਾਸਲ ਕਰਨ ਲਈ ਸ਼ੈਤਾਨ ਨਾਲ ਡੀਲ ਯਾਨਿ ਸੌਦਾ ਕੀਤਾ ਹੈ। ਇਸ ਤੋਂ ਬਾਅਦ ਹੁਣ ਦਿਲਜੀਤ ਨੇ ਖੁਦ ਸਾਹਮਣੇ ਆ ਕੇ ਇਸ ਬਾਰੇ ਖੁੱਲ੍ਹ ਕੇ ਬਿਆਨ ਦਿੱਤਾ ਹੈ। ਦਿਲਜੀਤ ਨੇ ਹਾਲ ਹੀ 'ਚ ਇੱਕ ਤਾਜ਼ਾ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜੋ ਕਿ ਅੱਗ ਵਾਂਗ ਵਾਇਰਲ ਹੋ ਰਹੀ ਹੈ। ਦਿਲਜੀਤ ਇਸ ਵੀਡੀਓ 'ਚ ਉਨ੍ਹਾਂ ਦਾ ਇਲੂਮਿਨਾਟੀ ਯਾਨਿ ਸੀਕਰੇਟ ਸੁਸਾਇਟੀ ਨਾਲ ਰਿਸ਼ਤਾ ਬਿਆਨ ਕਰ ਰਹੇ ਹਨ। ਦਿਲਜੀਤ ਨੇ ਇਸ ਬਾਰੇ ਕੀ ਕਿਹਾ ਦੇਖੋ ਇਸ ਵੀਡੀਓ 'ਚ: