ਦਿਵਿਆ ਭਾਰਤੀ 90 ਦੇ ਦਹਾਕੇ ਦੀ ਅਜਿਹੀ ਅਭਿਨੇਤਰੀ, ਜਿਸ ਦੀਆਂ ਬੋਲਦੀਆਂ ਅੱਖਾਂ, ਮਨਮੋਹਕ ਅੰਦਾਜ਼ ਅਤੇ ਸ਼ਾਨਦਾਰ ਪ੍ਰਦਰਸ਼ਨ ਨੇ ਬਹੁਤ ਘੱਟ ਸਮੇਂ ਵਿੱਚ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਸੀ।



ਦਿਵਿਆ ਨੇ ਬਹੁਤ ਹੀ ਘੱਟ ਸਮੇਂ ਵਿੱਚ ਪ੍ਰਸਿੱਧੀ ਦੀਆਂ ਉਨ੍ਹਾਂ ਬੁਲੰਦੀਆਂ ਨੂੰ ਛੂਹ ਲਿਆ, ਜਿਨ੍ਹਾਂ ਦੀ ਫਿਲਮ ਇੰਡਸਟਰੀ ਦੀ ਹਰ ਅਭਿਨੇਤਰੀ ਦੀ ਇੱਛਾ ਹੁੰਦੀ ਹੈ।



ਸਿਰਫ ਤਿੰਨ ਸਾਲਾਂ ਵਿੱਚ ਉਸਨੇ 20 ਫਿਲਮਾਂ ਵਿੱਚ ਕੰਮ ਕੀਤਾ ਅਤੇ ਕਈ ਸੁਪਰਹਿੱਟ ਫਿਲਮਾਂ ਦੇ ਕੇ ਬਾਲੀਵੁੱਡ ਦੀ ਨੰਬਰ ਇੱਕ ਹੀਰੋਇਨ ਬਣ ਗਈ। ਹਾਲਾਂਕਿ ਸਿਰਫ 19 ਸਾਲ ਦੀ ਉਮਰ 'ਚ ਉਨ੍ਹਾਂ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ।



ਦਿਵਿਆ ਦਾ ਜਨਮ 25 ਫਰਵਰੀ 1974 ਨੂੰ ਹੋਇਆ ਸੀ। ਉਸਦੇ ਪਿਤਾ ਓਮਪ੍ਰਕਾਸ਼ ਭਾਰਤੀ ਬੀਮਾ ਕੰਪਨੀ ਵਿੱਚ ਕੰਮ ਕਰਦੇ ਸਨ ਅਤੇ ਮਾਂ ਇੱਕਹਾਊਸ ਵਾਈਫ ਸੀ।



ਦਿਵਿਆ ਨੇ ਨੌਵੀਂ ਜਮਾਤ ਤੱਕ ਪੜ੍ਹਾਈ ਕੀਤੀ ਸੀ। ਕਿਹਾ ਜਾਂਦਾ ਹੈ ਕਿ ਉਹ ਪੜ੍ਹਾਈ ਤੋਂ ਬਚਣ ਲਈ ਫਿਲਮੀ ਦੁਨੀਆ 'ਚ ਆਈ ਸੀ।



ਜਦੋਂ ਦਿਵਿਆ ਆਪਣੇ ਕਰੀਅਰ ਦੇ ਸਿਖਰ 'ਤੇ ਸੀ ਤਾਂ 5 ਅਪ੍ਰੈਲ 1993 ਨੂੰ ਸ਼ੱਕੀ ਹਾਲਾਤਾਂ 'ਚ ਉਸਦੀ ਮੌਤ ਹੋ ਗਈ। ਉਨ੍ਹਾਂ ਦੇ ਅਚਾਨਕ ਦਿਹਾਂਤ ਨਾਲ ਪੂਰਾ ਬਾਲੀਵੁੱਡ ਸਦਮੇ 'ਚ ਸੀ।



ਉਸ ਨੂੰ ਇਸ ਦੁਨੀਆਂ ਤੋਂ ਗਏ 30 ਸਾਲ ਹੋ ਗਏ ਹਨ ਪਰ ਅੱਜ ਵੀ ਉਸ ਦੀ ਮੌਤ ਦਾ ਭੇਤ ਨਹੀਂ ਸੁਲਝਿਆ ਹੈ।



ਸਾਲ 1998 'ਚ ਲੰਬੀ ਜਾਂਚ ਤੋਂ ਬਾਅਦ ਮੁੰਬਈ ਪੁਲਿਸ ਨੇ ਦਿਵਿਆ ਦੀ ਮੌਤ ਨੂੰ ਹਾਦਸਾ ਮੰਨ ਕੇ ਕੇਸ ਫਾਈਲ ਬੰਦ ਕਰ ਦਿੱਤੀ ਸੀ।



ਜਾਣਕਾਰੀ ਮੁਤਾਬਕ ਦਿਵਿਆ ਨਸ਼ੇ ਦੀ ਹਾਲਤ 'ਚ ਆਪਣੀ ਬਾਲਕੋਨੀ 'ਚ ਬੈਠੀ ਸੀ, ਜਿੱਥੇ ਗਰਿੱਲ ਨਹੀਂ ਸੀ।



ਰਿਪੋਰਟਾਂ ਮੁਤਾਬਕ ਉੱਠਣ ਦੀ ਕੋਸ਼ਿਸ਼ ਕਰਦੇ ਸਮੇਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਪੰਜਵੀਂ ਮੰਜ਼ਿਲ ਤੋਂ ਸਿੱਧਾ ਹੇਠਾਂ ਡਿੱਗ ਪਈ।