ਦੇਸ਼ ਤੇ ਦੁਨੀਆ 'ਚ ਲੋਕ ਚਾਹ ਪੀਣ ਦੇ ਦੀਵਾਨੇ ਹਨ। ਕਈ ਲੋਕਾਂ ਦਾ ਦਿਨ ਚਾਹ ਪੀਤੇ ਬਿਨਾਂ ਪੂਰਾ ਹੀ ਨਹੀਂ ਹੁੰਦਾ। ਚਾਹ ਤੇ ਕੌਫੀ ਵਿੱਚ ਕੈਫੀਨ ਤੇ ਟੈਨਿਨ ਪਾਇਆ ਜਾਂਦਾ ਹੈ। ਜਿਵੇਂ ਹੀ ਤੁਸੀਂ ਚਾਹ ਜਾਂ ਕੌਫੀ ਪੀਂਦੇ ਹੋ ਤਾਂ ਤੁਰੰਤ ਤੁਹਾਨੂੰ ਕੈਫੀਨ ਤੇ ਟੈਨਿਨ ਕਾਰਨ ਊਰਜਾ ਮਹਿਸੂਸ ਹੁੰਦੀ ਹੈ। ਹੌਲੀ-ਹੌਲੀ ਇਹ ਚਾਹ ਇੱਕ ਨਸ਼ਾ ਬਣ ਗਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਇੱਕ ਜਾਂ ਦੋ ਵਾਰ ਚਾਹ ਪੀਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਇਸ ਨੂੰ ਜ਼ਿਆਦਾ ਵਾਰ ਪੀਣ ਜਾਂ ਗਲਤ ਸਮੇਂ 'ਤੇ ਪੀਣ ਨਾਲ ਸਰੀਰ ਨੂੰ ਕਈ ਤਰ੍ਹਾਂ ਨਾਲ ਨੁਕਸਾਨ ਹੋ ਸਕਦਾ ਹੈ। ਅੱਜ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਚਾਹ ਪੀਣਾ ਕਦੋਂ ਨੁਕਸਾਨਦਾਇਕ ਹੋ ਸਕਦਾ ਹੈ ਤੇ ਕਦੋਂ ਸਹੀ ਤੇ ਇਸ ਨੂੰ ਖਾਲੀ ਪੇਟ ਪੀਣ ਦਾ ਕੀ ਨੁਕਸਾਨ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਚਾਹ ਜਾਂ ਕੌਫੀ ਦਾ ਸੁਭਾਅ ਤੇਜ਼ਾਬੀ ਹੁੰਦਾ ਹੈ। ਸਰੀਰ ਵਿੱਚ ਤੇਜ਼ਾਬ ਪ੍ਰਣਾਲੀ ਹੁੰਦੀ ਹੈ। ਜਿਵੇਂ ਹੀ ਤੁਸੀਂ ਖਾਲੀ ਪੇਟ ਚਾਹ ਪੀਂਦੇ ਹੋ, ਤੇਜ਼ਾਬ ਸੰਤੁਲਨ ਤੁਰੰਤ ਵਿਗੜ ਜਾਂਦਾ ਹੈ। ਇਸ ਕਾਰਨ ਆਮ ਤੌਰ 'ਤੇ ਚਾਹ ਪੀਣ ਵਾਲੇ ਲੋਕਾਂ 'ਚ ਗੈਸ, ਖੱਟੇ ਡਾਕਾਰ ਤੇ ਐਸੀਡਿਟੀ ਦੀ ਸਮੱਸਿਆ ਦੇਖਣ ਨੂੰ ਮਿਲਦੀ ਹੈ। ਚਾਹ ਵਿੱਚ ਥੀਓਫਾਈਲਾਈਨ ਨਾਮਕ ਮਿਸ਼ਰਣ ਪਾਇਆ ਜਾਂਦਾ ਹੈ। ਸਵੇਰੇ ਚਾਹ ਜਾਂ ਕੌਫੀ ਪੀਣ ਤੋਂ ਬਾਅਦ ਸਭ ਤੋਂ ਪਹਿਲਾਂ ਮੂੰਹ 'ਚ ਮੌਜੂਦ ਬੈਕਟੀਰੀਆ ਸ਼ੂਗਰ ਨੂੰ ਬ੍ਰੇਕ ਕਰਦੇ ਹਨ। ਇਸ ਨਾਲ ਮੂੰਹ ਵਿੱਚ ਐਸਿਡ ਦਾ ਪੱਧਰ ਵੱਧ ਜਾਂਦਾ ਹੈ। ਖਾਲੀ ਪੇਟ ਚਾਹ ਪੀਣ ਨਾਲ ਡੀਹਾਈਡ੍ਰੇਸ਼ਨ ਦੀ ਸਮੱਸਿਆ ਵਧ ਸਕਦੀ ਹੈ। ਚਾਹ 'ਚ ਕਈ ਅਜਿਹੇ ਤੱਤ ਹੁੰਦੇ ਹਨ, ਜਿਨ੍ਹਾਂ ਦੇ ਕਾਰਨ ਵਾਰ-ਵਾਰ ਪਿਸ਼ਾਬ ਆਉਂਦਾ ਹੈ। ਇਸ ਨਾਲ ਸਰੀਰ ਵਿੱਚ ਪਾਣੀ ਦੀ ਕਮੀ ਹੋ ਸਕਦੀ ਹੈ। ਚਾਹ ਪੀਣ ਵਾਲਿਆਂ ਨੂੰ ਪਾਣੀ ਜ਼ਿਆਦਾ ਪੀਣਾ ਚਾਹੀਦਾ ਹੈ। ਜੋ ਲੋਕ ਖਾਲੀ ਪੇਟ ਚਾਹ ਪੀਂਦੇ ਹਨ, ਉਨ੍ਹਾਂ ਵਿੱਚ ਦਿਲ ਵਿੱਚ ਜਲਨ ਦੀ ਸਮੱਸਿਆ ਆਮ ਤੌਰ 'ਤੇ ਦੇਖਣ ਨੂੰ ਮਿਲਦੀ ਹੈ। ਦਿਲ ਦੀ ਜਲਨ ਤੇ ਗੈਸ ਬਣਨਾ ਮੁੱਖ ਸਮੱਸਿਆਵਾਂ ਹਨ।