ਸਭ ਤੋਂ ਪਹਿਲਾਂ ਇਹ ਜਾਣਨਾ ਜ਼ਰੂਰੀ ਹੈ ਕਿ ਸੱਪ ਦੇ ਡੰਗਣ ਦੇ ਲੱਛਣ ਕੀ ਹਨ। ਇਸ ਤੋਂ ਇਲਾਵਾ ਤੁਸੀਂ ਸੱਪ ਦੇ ਡੰਗਣ ਦੇ ਨਿਸ਼ਾਨ ਦੀ ਪਛਾਣ ਕਿਵੇਂ ਕਰ ਸਕਦੇ ਹੋ। ਜੇਕਰ ਕੋਈ ਸੱਪ ਡੱਸਦਾ ਹੈ ਤਾਂ ਤੁਰੰਤ ਐਂਬੂਲੈਂਸ ਬੁਲਾਓ ਤੇ ਵਿਅਕਤੀ ਨੂੰ ਸੱਪ ਤੋਂ ਦੂਰ ਲੈ ਜਾਓ। ਜੇਕਰ ਕਿਸੇ ਵਿਅਕਤੀ ਦੇ ਦਿਲ ਦੇ ਹੇਠਲੇ ਹਿੱਸੇ ਵਿੱਚ ਸੱਪ ਨੇ ਡੰਗ ਲਿਆ ਹੈ, ਤਾਂ ਉਸ ਨੂੰ ਲਿਟਾ ਦਿਓ। ਜ਼ਹਿਰ ਨੂੰ ਫੈਲਣ ਤੋਂ ਰੋਕਣ ਲਈ, ਉਸ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰੋ। ਹੁਣ ਜ਼ਖ਼ਮ ਨੂੰ ਢਿੱਲੀ ਤੇ ਸਾਫ਼ ਪੱਟੀ ਨਾਲ ਢੱਕ ਦਿਓ ਤੇ ਇਸ ਦੇ ਆਲੇ-ਦੁਆਲੇ ਬੰਨ੍ਹੇ ਧਾਗੇ ਜਾਂ ਗਹਿਣੇ ਨੂੰ ਹਟਾ ਦਿਓ। ਜੇਕਰ ਤੁਹਾਡੀ ਲੱਤ ਨੂੰ ਸੱਪ ਨੇ ਡੰਗ ਲਿਆ ਹੈ, ਤਾਂ ਆਪਣੇ ਜੁੱਤੇ ਉਤਾਰ ਦਿਓ ਤੇ ਐਂਬੂਲੈਂਸ ਦੀ ਉਡੀਕ ਕਰੋ। ਜਦੋਂ ਤੱਕ ਡਾਕਟਰ ਕੋਈ ਦਵਾਈ ਦੇਣ ਲਈ ਨਹੀਂ ਕਹਿੰਦਾ, ਉਦੋਂ ਤੱਕ ਮਰੀਜ਼ ਨੂੰ ਆਪਣੇ ਆਪ ਕੋਈ ਦਵਾਈ ਨਾ ਦਿਓ। ਜੇਕਰ ਜ਼ਖ਼ਮ ਦਿਲ ਦੇ ਉੱਪਰਲੇ ਹਿੱਸੇ ਵਿੱਚ ਹੈ, ਤਾਂ ਇਸ ਨੂੰ ਕੱਟਣ ਦੀ ਕੋਸ਼ਿਸ਼ ਨਾ ਕਰੋ। ਜ਼ਹਿਰ ਨੂੰ ਚੂਸਣ ਦੀ ਕੋਸ਼ਿਸ਼ ਵੀ ਨਾ ਕਰੋ। ਜ਼ਖ਼ਮ 'ਤੇ ਬਰਫ਼ ਆਦਿ ਨਾ ਰੱਖੋ। ਵਿਅਕਤੀ ਨੂੰ ਕੈਫੀਨ ਜਾਂ ਅਲਕੋਹਲ ਵਾਲੀਆਂ ਚੀਜ਼ਾਂ ਖਾਣ ਜਾਂ ਪੀਣ ਨਾ ਦਿਓ। ਪੀੜਤ ਨੂੰ ਤੁਰਨ ਨਾ ਦਿਓ ਤੇ ਉਸ ਨੂੰ ਗੱਡੀ ਵਿੱਚ ਹਸਪਤਾਲ ਲੈ ਕੇ ਜਾਓ।