ਚੀਆ ਬੀਜਾਂ ਦਾ ਸੇਵਨ ਹਰ ਕਿਸੇ ਲਈ ਸੁਰੱਖਿਅਤ ਤੇ ਲਾਭਦਾਇਕ ਮੰਨਿਆ ਜਾਂਦਾ, ਪਰ ਕੀ ਤੁਸੀ ਜਾਣਦੇ ਹੋ ਕਿ ਵੱਧ ਸੇਵਨ ਕਰਨ ਨਾਲ ਸਰੀਰ ਨੂੰ ਕਈ ਨੁਕਸਾਨ ਵੀ ਹੋ ਸਕਦੇ ਹਨ



ਅੱਜ ਅੱਸੀ ਤੁਹਾਨੂੰ ਦੱਸਾਂਗੇ ਕਿ ਚਿਆ ਦੇ ਬੀਜਾਂ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਨ ਨਾਲ ਸਰੀਰ ਨੂੰ ਕੀ ਨੁਕਸਾਨ ਹੋ ਸਕਦਾ ਹੈ ਅਤੇ ਇਸ ਦਾ ਸੇਵਨ ਦਿਨ 'ਚ ਦੋ ਤੋਂ ਤਿੰਨ ਵਾਰ ਤੋਂ ਜ਼ਿਆਦਾ ਕਿਉਂ ਨਹੀਂ ਕਰਨਾ ਚਾਹੀਦਾ।



ਜੋ ਲੋਕ ਸ਼ੂਗਰ ਦੀ ਸਮੱਸਿਆ ਤੋਂ ਪੀੜਤ ਹਨ, ਉਨ੍ਹਾਂ ਨੂੰ ਚਿਆ ਦੇ ਬੀਜਾਂ ਦਾ ਸੇਵਨ ਘੱਟ ਮਾਤਰਾ 'ਚ ਕਰਨਾ ਚਾਹੀਦਾ ਹੈ।



ਚੀਆ ਸੀਡਜ਼ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੇਕਰ ਤੁਸੀਂ ਇਸ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਬਦਹਜ਼ਮੀ, ਪੇਟ ਦਰਦ, ਪੇਟ 'ਚ ਗੈਸ ਦੀ ਸਮੱਸਿਆ ਹੋ ਸਕਦੀ ਹੈ।



ਜੇਕਰ ਤੁਸੀਂ ਚੀਆ ਦੇ ਬੀਜਾਂ ਦਾ ਜ਼ਿਆਦਾ ਮਾਤਰਾ 'ਚ ਸੇਵਨ ਕਰਦੇ ਹੋ ਤਾਂ ਤੁਹਾਨੂੰ ਫੂਡ ਐਲਰਜੀ ਦੀ ਸਮੱਸਿਆ ਹੋ ਸਕਦੀ ਹੈ।



ਇਸ ਦੇ ਜ਼ਿਆਦਾ ਸੇਵਨ ਨਾਲ ਤੁਹਾਨੂੰ ਪੇਟ ਦਰਦ, ਗੈਸ, ਬਦਹਜ਼ਮੀ ਵਰਗੀਆਂ ਕਈ ਸਮੱਸਿਆਵਾਂ ਹੋ ਸਕਦੀਆਂ ਹਨ, ਜਦੋਂਕਿ, ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਪੇਟ 'ਚ ਸੋਜ ਵੀ ਆ ਸਕਦੀ ਹੈ।



ਇਸ 'ਚ ਮੌਜੂਦ ਓਮੇਗਾ-3 ਫੈਟੀ ਐਸਿਡ ਦੀ ਮੌਜੂਦਗੀ ਕਾਰਨ ਇਹ ਖੂਨ ਦੇ ਪਤਲੇ ਹੋਣ ਦੀ ਪ੍ਰਕਿਰਿਆ ਨੂੰ ਘੱਟ ਕਰ ਸਕਦਾ ਹੈ।



ਜਦੋਂ ਵੀ ਤੁਹਾਨੂੰ ਕੋਈ ਸੱਟ ਲੱਗਦੀ ਹੈ, ਖੂਨ ਵਗਦਾ ਹੈ ਅਤੇ ਖੂਨ ਵਹਿਣਾ ਉਦੋਂ ਹੀ ਬੰਦ ਹੁੰਦਾ ਹੈ ਜਦੋਂ ਖੂਨ ਦੇ ਥੱਕੇ ਬਣਾਉਣ ਦੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਕੰਮ ਕਰਦੀ ਹੈ।