ਸ਼ਹਿਦ ਕੁਦਰਤ ਦਾ ਅਜਿਹਾ ਤੋਹਫਾ ਹੈ ਇਹ ਸਵਾਦਿਸ਼ਟ ਹੋਣ ਦੇ ਨਾਲ-ਨਾਲ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਪਰ ਕਈ ਵਾਰ ਅਸੀਂ ਮਿਲਾਵਟੀ ਜਾਂ ਨਕਲੀ ਸ਼ਹਿਦ ਵੀ ਦੇਖਦੇ ਹਾਂ। ਸ਼ਹਿਦ ਦੀ ਸਹੀ ਪਛਾਣ ਨਾ ਹੋਣ ਕਾਰਨ ਅਸੀਂ ਅਸਲੀ-ਨਕਲੀ ਸ਼ਹਿਦ ਵਿੱਚ ਫਰਕ ਨਹੀਂ ਕਰ ਪਾਉਂਦੇ। ਅਜਿਹੇ 'ਚ ਆਓ ਜਾਣਦੇ ਹਾਂ ਸ਼ਹਿਦ ਦੀ ਪਛਾਣ ਕਰਨ ਦੇ ਇਹ 5 ਤਰੀਕੇ। ਗਰਮ ਪਾਣੀ ਵਿੱਚ ਇੱਕ ਚੱਮਚ ਸ਼ਹਿਦ ਮਿਲਾਓ। ਜੇ ਸ਼ਹਿਦ ਪਾਣੀ ਦੇ ਤਲ 'ਤੇ ਬੈਠ ਜਾਵੇ ਤਾਂ ਸ਼ਹਿਦ ਅਸਲੀ ਹੈ, ਪਰ ਜੇ ਘੁਲ ਜਾਵੇ ਤਾਂ ਨਕਲੀ ਹੈ। ਮਾਚਿਸ ਦੀ ਤੀਲੀ 'ਤੇ ਰੂੰ ਲਪੇਟੋ ਤੇ ਇਸ 'ਤੇ ਸ਼ਹਿਦ ਲਗਾਓ। ਥੋੜ੍ਹੀ ਦੇਰ ਬਾਅਦ ਇਸ ਨੂੰ ਅੱਗ 'ਤੇ ਰੱਖ ਦਿਓ। ਜੇਕਰ ਰੂੰ ਸੜਨ ਲੱਗੇ ਤਾਂ ਇਸਦਾ ਮਤਲਬ ਸ਼ਹਿਦ ਸ਼ੁੱਧ ਹੈ। ਬਰੈੱਡ 'ਤੇ ਸ਼ਹਿਦ ਲਗਾਓ ਅਤੇ 5 ਮਿੰਟ ਲਈ ਛੱਡ ਦਿਓ। ਜੇਕਰ ਬਰੈੱਡ ਨਰਮ ਜਾਂ ਗਿੱਲੀ ਹੋ ਜਾਂਦੀ ਹੈ ਤਾਂ ਇਸ ਦਾ ਮਤਲਬ ਹੈ ਕਿ ਸ਼ਹਿਦ ਮਿਲਾਵਟੀ ਹੈ। ਅੰਗੂਠੇ ਤੇ ਉਂਗਲੀ ਦੇ ਵਿਚਾਲੇ ਸ਼ਹਿਦ ਦੀ ਇੱਕ ਬੂੰਦ ਪਾਓ ਤੇ ਇਸਦੀ ਤਾਰ ਦੇਖੋ। ਜੇ ਸ਼ਹਿਦ ਅਸਲੀ ਹੈ ਤਾਂ ਤਾਰ ਮੋਟੀ ਹੋਵੇਗੀ ਤੇ ਅੰਗੂਠੇ ਨਾਲ ਚਿਪਕ ਜਾਵੇਗੀ। ਇੱਕ ਗਲਾਸ ਵਿੱਚ ਇੱਕ ਚੱਮਚ ਸ਼ਹਿਦ, ਸਿਰਕੇ ਦੀਆਂ 2-3 ਬੂੰਦਾਂ ਅਤੇ ਥੋੜ੍ਹਾ ਜਿਹਾ ਪਾਣੀ ਪਾਓ। ਇਸ ਨੂੰ 2 ਤੋਂ 3 ਮਿੰਟ ਲਈ ਛੱਡ ਦਿਓ। ਜੇਕਰ ਝੱਗ ਉੱਠ ਰਹੀ ਹੈ ਤਾਂ ਸ਼ਹਿਦ ਸ਼ੁੱਧ ਨਹੀਂ ਹੈ।