ਅੱਜ ਅਸੀਂ ਤੁਹਾਨੂੰ ਚੀਨੀ ਦੇ ਇਸਤੇਮਾਲ ਬਾਰੇ ਦੱਸਣ ਜਾ ਰਹੇ ਹਾਂ। ਚੀਨੀ ਦੀ ਵਰਤੋਂ ਕਰਨ ਜਾਂ ਨਾ ਕਰਨ ਬਾਰੇ ਕਈ ਤਰ੍ਹਾਂ ਦੀ ਸਵਾਲ ਲੋਕਾਂ ਦੇ ਮਨ ਵਿਚ ਉਭਰਦੇ ਹਨ।



ਇਸਦਾ ਇਕ ਵੱਡਾ ਕਾਰਨ ਸ਼ੂਗਰ ਰੋਗ ਵੀ ਹੈ, ਜਿਸਦੇ ਪੀੜਤਾਂ ਦੀ ਗਿਣਤੀ ਦਿਨ ਬ ਦਿਨ ਵਧਦੀ ਜਾ ਰਹੀ ਹੈ। ਸੋ ਆਓ ਤੁਹਾਨੂੰ ਦੱਸੀਏ ਕਿ ਚੀਨੀ ਖਾਣ ਜਾਂ ਨਾ ਖਾਣ ਨਾਲ ਕੀ ਹੁੰਦਾ ਹੈ



ਚੀਨੀ 'ਚ ਕੈਲਰੀਜ ਦੀ ਮਾਤਰਾ ਬਹੁਤ ਜਿਆਦਾ ਹੁੰਦੀ ਹੈ। ਇਸ ਨਾਲ ਸਾਡੇ ਦਿਨ ਭਰ ਦੀ ਚੀਨੀ ਲੈਣ ਦੀ ਮਾਤਰਾ ਇਕ ਵਾਰ ਵਿਚ ਹੀ ਪੂਰੀ ਹੋ ਜਾਂਦੀ ਹੈ। ਇਸ ਤੋਂ ਬਾਅਦ ਖਾਧੀ ਚੀਨੀ ਐਕਸੈਸਿਵ ਹੀ ਹੁੰਦੀ ਹੈ।



ਜੇਕਰ ਤੁਸੀਂ ਸ਼ੂਗਰ ਰੋਗ ਤੋਂ ਪੀੜਤ ਹੋ ਤਾਂ ਚੀਨੀ ਤੁਹਾਡੇ ਲਈ ਜ਼ਹਿਰ ਸਾਮਾਨ ਹੈ। ਤੁਹਾਨੂੰ ਤੁਰੰਤ ਹੀ ਚੀਨੀ ਦਾ ਤਿਆਗ ਕਰਕੇ ਆਪਣਾ ਸ਼ੂਗਰ ਕੰਟਰੋਲ ਕਰਕੇ ਰੱਖਣ ਚਾਹੀਦਾ ਹੈ।



ਜੇਕਰ ਚੀਨੀ ਦਾ ਸੇਵਨ ਬੰਦ ਕਰ ਦਿੱਤਾ ਜਾਵੇ ਤਾਂ ਇਸਦਾ ਕੋਈ ਵੀ ਨੁਕਸਾਨ ਨਹੀਂ ਹੋਵੇਗਾ। ਰਿਫਾਇੰਡ ਚੀਨੀ ਜਾਂ ਬ੍ਰਾਇਨ ਸ਼ੂਗਰ ਸਾਡੀ ਸਿਹਤ ਲਈ ਨੁਕਸਾਨਦੇਹ ਹੀ ਹੈ।



ਸ਼ੂਗਰ ਦਾ ਸੇਵਨ ਚੀਨੀ ਦੇ ਰੂਪ ਵਿਚ ਨਹੀਂ ਬਲਕਿ ਕੁਦਰਤੀ ਰੂਪ ਹੋਣਾ ਚਾਹੀਦਾ ਹੈ। ਇਸ ਲਈ ਚੀਨੀ ਦੀ ਬਜਾਇ ਫਲ, ਖੰਜੂਰਾਂ, ਸ਼ਹਿਦ ਆਦਿ ਖਾਣੇ ਚਾਹੀਦੇ ਹਨ।



ਚੀਨੀ ਦਾ ਸੇਵਨ ਬੰਦ ਕਰਕੇ ਸ਼ੂਗਰ ਰੋਗ ਸਮੇਤ ਹੋਰ ਕਈ ਰੋਗਾਂ ਜਿਵੇਂ ਦਿਲ ਦੇ ਰੋਗ, ਮੋਟਾਪਾ, ਕਿਡਨੀ ਰੋਗ ਆਦਿ ਤੋਂ ਬਚਾ ਹੋ ਜਾਂਦਾ ਹੈ।



ਸਾਡੇ ਸਰੀਰ ਲਈ ਦਿਨ ਭਰ ਵਾਸਤੇ ਚੀਨੀ ਦੀ ਜੋ ਮਾਤਰਾ ਲੋੜੀਂਦੀ ਹੈ ਉਹ ਸਾਨੂੰ ਦੁੱਧ, ਫਲ ਆਦਿ ਵਿਚ ਮੌਜੂਦ ਸ਼ੂਗਰ ਤੋਂ ਹੀ ਮਿਲ ਜਾਂਦੀ ਹੈ। ਇਸ ਲਈ ਵਾਧੂ ਚੀਨੀ ਖਾਣ ਦੀ ਕੋਈ ਜ਼ਰੂਰਤ ਹੀ ਨਹੀਂ ਹੁੰਦੀ।