ਅਦਰਕ ਅਤੇ ਲੌਂਗ ਦੀ ਚਾਹ ਤੁਹਾਡੇ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ।



ਤੁਸੀਂ ਇਸ ਚਾਹ ਨੂੰ ਰੋਜ਼ ਸਵੇਰੇ ਖਾਲੀ ਪੇਟ ਪੀ ਸਕਦੇ ਹੋ।



ਡਾਇਟੀਸ਼ੀਅਨ ਰਿਪਸੀ ਅਰੋੜਾ ਦੇ ਅਨੁਸਾਰ, ਲੌਂਗ ਅਤੇ ਅਦਰਕ ਦਾ ਸੇਵਨ ਭਾਰ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ ।



ਲੌਂਗ-ਅਦਰਕ ਦੋਵਾਂ ਵਿੱਚ ਪਾਏ ਜਾਣ ਵਾਲੇ ਮਿਸ਼ਰਣ ਮੈਟਾਬੋਲਿਜ਼ਮ ਨੂੰ ਵਧਾਉਣ ਵਿੱਚ ਮਦਦਗਾਰ ਹੁੰਦੇ ਹਨ।



ਅਦਰਕ ਵਿੱਚ ਜਿੰਜਰੋਲ ਹੁੰਦਾ ਹੈ, ਜੋ ਕੈਲੋਰੀ ਨੂੰ ਤੇਜ਼ੀ ਨਾਲ ਬਰਨ ਕਰਦਾ ਹੈ ਅਤੇ ਵਾਰ-ਵਾਰ ਭੁੱਖ ਲੱਗਣ ਨੂੰ ਰੋਕਦਾ ਹੈ।



ਇਸ ਦੇ ਨਾਲ ਹੀ ਲੌਂਗ 'ਚ ਯੂਜੇਨੋਲ ਪਾਇਆ ਜਾਂਦਾ ਹੈ, ਇਹ ਮੈਟਾਬੋਲਿਜ਼ਮ ਨੂੰ ਬਿਹਤਰ ਬਣਾਉਣ ਦਾ ਕੰਮ ਕਰਦਾ ਹੈ।



ਇਹ ਦੋ ਚੀਜ਼ਾਂ ਵਾਲੀ ਚਾਹ ਨਾ ਸਿਰਫ਼ ਕੈਲੋਰੀ ਬਰਨ ਕਰਦੀਆਂ ਹਨ ਸਗੋਂ ਮੈਟਾਬੋਲਿਜ਼ਮ ਨੂੰ ਵੀ ਵਧਾਉਂਦੀਆਂ ਹਨ।



ਅਦਰਕ ਅਤੇ ਲੌਂਗ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ। ਇਹ ਸੋਜ ਨੂੰ ਘੱਟ ਕਰਨ ਵਿੱਚ ਮਦਦਗਾਰ ਹੁੰਦੇ ਹਨ।



ਇੱਕ ਪੈਨ 'ਚ 2 ਕੱਪ ਪਾਣੀ ਪਾ ਕੇ ਉਬਾਲ ਲਓ। ਉਬਲਦੇ ਪਾਣੀ ਵਿੱਚ ਪੀਸਿਆ ਹੋਇਆ ਅਦਰਕ ਅਤੇ ਸਾਬੂਤ ਲੌਂਗ ਪਾਓ। ਮੱਧਮ ਸੇਕ ਉੱਤੇ ਇਸ ਨੂੰ ਉਬਲਣ ਦਿਓ।



ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਗੈਸ ਬੰਦ ਕਰ ਦਿਓ। ਇਸ ਤੋਂ ਬਾਅਦ ਤੁਸੀਂ ਚਾਹ ਨੂੰ ਫਿਲਟਰ ਕਰ ਲਓ ਤੇ ਪੀ ਲਓ।