ਕਿਸ਼ਮਿਸ਼ ਜਾਂ ਦਾਖਾਂ ਅਜਿਹੇ ਸੁੱਕੇ ਮੇਵੇ ਹਨ ਜੋ ਕਈ ਗੁਣਾਂ ਨਾਲ ਭਰਪੂਰ ਹੁੰਦੇ ਹਨ। ਦੂਜੇ ਸੁੱਕੇ ਮੇਵਿਆਂ ਦੇ ਮੁਕਾਬਲੇ ਇਹ ਬਾਜ਼ਾਰ ਵਿੱਚ ਸਸਤੇ ਭਾਅ 'ਤੇ ਉਪਲਬਧ ਹੈ। ਜੋ ਲੋਕ ਅਨੀਮੀਆ ਵਰਗੀ ਸਮੱਸਿਆ ਤੋਂ ਪੀੜਤ ਹਨ, ਜਿਨ੍ਹਾਂ ਦੇ ਸਰੀਰ 'ਚ ਹੀਮੋਗਲੋਬਿਨ ਦੀ ਸਮੱਸਿਆ ਹੈ। ਰੋਜ਼ ਸਵੇਰੇ ਖਾਲੀ ਪੇਟ ਭਿੱਜ ਕੇ ਸੌਗੀ ਜਾਂ ਦਾਖਾਂ ਖਾਣ ਨਾਲ ਬਹੁਤ ਫਾਇਦੇ ਹੁੰਦੇ ਹਨ। ਆਇਰਨ ਦੀ ਕਮੀ ਦੂਰ ਹੁੰਦੀ ਹੈ। ਕਿਸ਼ਮਿਸ਼ 'ਚ ਕਾਰਬੋਹਾਈਡਰੇਟ, ਆਇਰਨ, ਫਾਸਫੋਰਸ, ਮੈਗਨੀਸ਼ੀਅਮ, ਵਿਟਾਮਿਨ ਅਤੇ ਪ੍ਰੋਟੀਨ, ਪੋਟਾਸ਼ੀਅਮ, ਇਹ ਸਾਰੇ ਪੋਸ਼ਕ ਤੱਤ ਹੁੰਦੇ ਨੇ ਜੋ ਕਿ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਕਰਨ ਲਈ ਜ਼ਿੰਮੇਵਾਰ ਨੇ। ਇਸ ਦੇ ਸੇਵਨ ਨਾਲ ਦੰਦ ਅਤੇ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਜਿਨ੍ਹਾਂ ਲੋਕਾਂ ਦੀਆਂ ਅੱਖਾਂ ਕਮਜ਼ੋਰ ਹਨ ਅਤੇ ਨਜ਼ਰ ਘੱਟਣੀ ਸ਼ੁਰੂ ਹੋ ਗਈ ਹੈ, ਉਨ੍ਹਾਂ ਨੂੰ ਦਾਖਾਂ ਦਾ ਸੇਵਨ ਸ਼ੁਰੂ ਕਰ ਦੇਣਾ ਚਾਹੀਦਾ ਹੈ... ਕਿਉਂਕਿ ਇਸ ਵਿਚ ਵਿਟਾਮਿਨ ਏ, ਬੀਟਾ ਕੈਰੋਟੀਨ, ਐਂਟੀਆਕਸੀਡੈਂਟ ਹੁੰਦੇ ਹਨ, ਜੋ ਅੱਖਾਂ ਦੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਦੇ ਹਨ। ਦਿਲ ਦੇ ਰੋਗਾਂ ਨੂੰ ਦੂਰ ਕਰਨ ਲਈ ਤੁਸੀਂ ਸੌਗੀ ਦਾ ਸੇਵਨ ਵੀ ਕਰ ਸਕਦੇ ਹੋ। NCBI ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਇਕ ਖੋਜ ਮੁਤਾਬਕ, ਕਿਸ਼ਮਿਸ਼ ਖਰਾਬ ਕੋਲੈਸਟ੍ਰੋਲ ਯਾਨੀ ਐੱਲ.ਡੀ.ਐੱਲ. ਅਤੇ ਟ੍ਰਾਈਗਲਿਸਰਾਈਡ ਨੂੰ ਘੱਟ ਕਰ ਸਕਦੀ ਹੈ.. ਜਿਸ ਨਾਲ ਕੋਲੈਸਟ੍ਰੋਲ ਕਾਰਨ ਹੋਣ ਵਾਲੇ ਦਿਲ ਦੀ ਬਿਮਾਰੀ ਦੇ ਖਤਰੇ ਤੋਂ ਬਚਿਆ ਜਾ ਸਕਦਾ ਹੈ। ਕਿਸ਼ਮਿਸ਼ ਨੂੰ ਕਾਰਬੋਹਾਈਡਰੇਟ ਦਾ ਕੁਦਰਤੀ ਸਰੋਤ ਮੰਨਿਆ ਜਾਂਦਾ ਹੈ। ਕਿਸ਼ਮਿਸ਼ ਵਿੱਚ ਅਮੀਨੋ ਐਸਿਡ ਦੀ ਉੱਚ ਮਾਤਰਾ ਹੁੰਦੀ ਹੈ ਜੋ ਉੱਚ-ਤੀਬਰਤਾ ਵਾਲੀ ਕਸਰਤ ਤੋਂ ਬਾਅਦ ਮਾਸਪੇਸ਼ੀਆਂ ਨੂੰ ਜਲਦੀ ਠੀਕ ਕਰਨ ਵਿੱਚ ਮਦਦ ਕਰਦੀ ਹੈ। ਤੁਸੀਂ ਆਪਣੀ ਇੱਛਾ ਅਨੁਸਾਰ ਸੌਗੀ ਜਾਂ ਦਾਖਾਂ ਨੂੰ ਖਾ ਸਕਦੇ ਹੋ, ਪਰ ਇਸ ਦੇ ਪੂਰੇ ਫਾਇਦੇ ਲੈਣ ਲਈ ਇਨ੍ਹਾਂ ਨੂੰ ਭਿਓਂ ਕੇ ਖਾਓ। ਸੌਗੀ ਨੂੰ ਰਾਤ ਭਰ ਭਿਓਂ ਕੇ ਰੱਖੋ ਅਤੇ ਸਵੇਰੇ ਖਾਲੀ ਪੇਟ ਸੌਗੀ ਅਤੇ ਇਸ ਦਾ ਪਾਣੀ ਪੀਓ। ਇਸ ਦਾ ਤੁਹਾਨੂੰ ਬਹੁਤ ਫਾਇਦਾ ਹੋਵੇਗਾ।