ਗਰਮੀਆਂ ਹੋਣ ਜਾਂ ਫਿਰ ਸਰਦੀਆਂ ਦਾ ਮੌਸਮ ਹੋਵੇ ਜ਼ਿਆਦਾਤਰ ਲੋਕ ਆਪਣੇ ਦਿਨ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ। ਸਰਦੀਆਂ ਦੇ ਵਿੱਚ ਗਰਮ ਚਾਹ ਪੀਣ ਨਾਲ ਸਰੀਰ ਦੀ ਠੰਡ ਉੱਤਰ ਜਾਂਦੀ ਹੈ ਅਤੇ ਸਰੀਰ ਗਰਮ ਮਹਿਸੂਸ ਕਰਦਾ ਹੈ।



ਮਾਹਿਰਾਂ ਅਨੁਸਾਰ ਜੋ ਲੋਕ ਦਿਨ ਵਿੱਚ ਕਈ ਵਾਰ ਚਾਹ ਪੀਂਦੇ ਹਨ ਉਨ੍ਹਾਂ ਦੇ ਸਰੀਰ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ।



ਚਾਹ ਦੀਆਂ ਪੱਤੀਆਂ 'ਚ ਟੈਨਿਨ ਨਾਂ ਦਾ ਤੱਤ ਪਾਇਆ ਜਾਂਦਾ ਹੈ, ਜੋ ਸਰੀਰ 'ਚ ਮੌਜੂਦ ਆਇਰਨ ਤੱਤਾਂ ਨੂੰ ਚਿਪਕ ਜਾਂਦਾ ਹੈ ਅਤੇ ਪਾਚਨ ਕਿਰਿਆ ਨੂੰ ਖਤਮ ਕਰ ਦਿੰਦਾ ਹੈ।



ਇਸ ਕਾਰਨ ਅਨੀਮੀਆ ਦੀ ਸਮੱਸਿਆ ਵੀ ਹੋ ਸਕਦੀ ਹੈ। ਇਸ ਲਈ ਜੇਕਰ ਤੁਸੀਂ ਅਨੀਮੀਆ ਤੋਂ ਪੀੜਤ ਹੋ ਤਾਂ ਤੁਹਾਨੂੰ ਚਾਹ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਇਹ ਤੁਹਾਡੀ ਸਿਹਤ ਲਈ ਖਤਰਨਾਕ ਹੋ ਸਕਦਾ ਹੈ।



ਚਾਹ 'ਚ ਕਈ ਹੋਰ ਤੱਤ ਵੀ ਪਾਏ ਜਾਂਦੇ ਹਨ, ਜਿਨ੍ਹਾਂ ਦੀ ਜ਼ਿਆਦਾ ਮਾਤਰਾ ਬਿਮਾਰੀਆਂ ਦਾ ਕਾਰਨ ਬਣ ਸਕਦੀ ਹੈ।



ਜ਼ਿਆਦਾ ਚਾਹ ਪੀਣ ਨਾਲ ਬੇਚੈਨੀ ਅਤੇ ਥਕਾਵਟ ਹੋ ਸਕਦੀ ਹੈ। ਚਾਹ ਪੱਤੀ 'ਚ ਪਾਇਆ ਜਾਣ ਵਾਲਾ ਕੈਫੀਨ ਸਰੀਰ 'ਚ ਬੇਚੈਨੀ ਅਤੇ ਥਕਾਵਟ ਵਧਾਉਂਦਾ ਹੈ।



ਚਾਹ ਦਾ ਜ਼ਿਆਦਾ ਸੇਵਨ ਨੀਂਦ 'ਤੇ ਅਸਰ ਪਾ ਸਕਦਾ ਹੈ। ਕੈਫੀਨ ਦੀ ਜ਼ਿਆਦਾ ਮਾਤਰਾ ਸਮੱਸਿਆਵਾਂ ਪੈਦਾ ਕਰ ਸਕਦੀ ਹੈ। ਇਨਸੌਮਨੀਆ ਤੋਂ ਪੀੜਤ ਲੋਕਾਂ ਨੂੰ ਚਾਹ ਘੱਟ ਪੀਣੀ ਚਾਹੀਦੀ ਹੈ।



ਚਾਹ ਦੀ ਪੱਤੀ 'ਚ ਕੁਝ ਤੱਤ ਵੀ ਹੁੰਦੇ ਹਨ ਜੋ ਮਤਲੀ ਦਾ ਕਾਰਨ ਬਣ ਸਕਦੇ ਹਨ। ਇਸ ਕਾਰਨ ਤੁਹਾਨੂੰ ਉਲਟੀ ਆਉਣਾ ਮਹਿਸੂਸ ਹੋ ਸਕਦਾ ਹੈ।



ਦਿਨ 'ਚ ਕਈ ਵਾਰ ਚਾਹ ਪੀਣ ਨਾਲ ਪੇਟ ਸੰਬੰਧੀ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਕਾਰਨ ਐਸੀਡਿਟੀ ਅਤੇ ਗੈਸ ਦੀ ਸ਼ਿਕਾਇਤ ਹੋ ਸਕਦੀ ਹੈ।



ਗਰਭਵਤੀ ਔਰਤਾਂ ਨੂੰ ਚਾਹ ਤੋਂ ਦੂਰ ਰਹਿਣਾ ਚਾਹੀਦਾ ਹੈ। ਇਹ ਉਨ੍ਹਾਂ ਲਈ ਗੰਭੀਰ ਨੁਕਸਾਨਦਾਇਕ ਹੋ ਸਕਦਾ ਹੈ।



Thanks for Reading. UP NEXT

ਸਰਦੀਆਂ ਵਿੱਚ ਦੁੱਧ ਵਿੱਚ ਖਜੂਰ ਭਿਓਂ ਕੇ ਖਾਣ ਨਾਲ ਦੂਰ ਹੋਣਗੀਆਂ ਇਹ ਬਿਮਾਰੀਆਂ

View next story