ਛੁਹਾਰੇ 'ਚ ਆਇਰਨ, ਕੈਲਸ਼ੀਅਮ, ਪੋਟਾਸ਼ੀਅਮ, ਮੈਗਨੀਸ਼ੀਅਮ, ਫ਼ਾਸਫ਼ੋਰਸ, ਤਾਂਬਾ ਆਦਿ ਪੋਸ਼ਕ ਤੱਤ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਛੁਹਾਰੇ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ:



ਭੁੱਖ ਵਧਾਉਣ ਲਈ ਛੁਹਾਰੇ ਦਾ ਗੁੱਦਾ ਕੱਢ ਕੇ ਉਸ ਨੂੰ ਦੁੱਧ ਵਿਚ ਪਾ ਕੇ ਉਬਾਲ ਕੇ ਪੀ ਲਉ।



ਹੱਡੀਆਂ ਨੂੰ ਮਜ਼ਬੂਤ ਕਰਨ ਲਈ ਛੁਹਾਰਾ ਦੁੱਧ ਵਿਚ ਛੁਹਾਰਾ ਉਬਾਲ ਕੇ ਖਾਣਾ ਚਾਹੀਦਾ ਹੈ।



ਛੁਹਾਰੇ ਵਿਚ ਭਰਪੂਰ ਮਾਤਰਾ ’ਚ ਵਿਟਾਮਿਨ-ਏ ਹੁੰਦਾ ਹੈ, ਜੋ ਕਿ ਸਰੀਰ ਵਿਚ ਨਵੇਂ ਸੈੱਲਾਂ ਦਾ ਨਿਰਮਾਣ ਕਰਨ ਵਿਚ ਮਦਦ ਕਰਦਾ ਹੈ।



ਛੁਹਾਰਾ ਪਾਚਨ ਤੰਤਰ ਲਈ ਹੁੰਦਾ ਹੈ ਲਾਭਕਾਰੀ



ਛੁਹਾਰੇ ਵਾਲੇ ਦੁੱਧ 'ਚ ਹੁੰਦਾ ਹੈ ਪੋਟਾਸ਼ੀਅਮ , ਜੋ ਕਿ ਢਿੱਡ ਦਰਦ ਅਤੇ ਡਾਇਰੀਆ ਦੀ ਸਮੱਸਿਆ ਤੋਂ ਬਚਾ ਕੇ ਰਖਦਾ ਹੈ।



ਲਕਵੇ ਦੇ ਰੋਗੀਆਂ ਲਈ ਛੁਹਾਰਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਰੋਜ਼ਾਨਾ ਦੁੱਧ ਵਿਚ ਉਬਾਲ ਕੇ ਸਵੇਰੇ ਸ਼ਾਮ ਉਸ ਦਾ ਸੇਵਨ ਕਰਨ ਨਾਲ ਬਹੁਤ ਫ਼ਾਇਦਾ ਹੁੰਦਾ ਹੈ।



ਰੋਜ਼ਾਨਾ ਦੁੱਧ ਵਿਚ ਛੁਹਾਰੇ ਉਬਾਲ ਕੇ ਪੀਉ। ਇਸ ਨਾਲ ਕਮਜ਼ੋਰੀ ਦੂਰ ਹੋ ਜਾਵੇਗੀ।