Public Holiday: ਨਵੰਬਰ ਮਹੀਨੇ 'ਚ ਸਕੂਲੀ ਵਿਦਿਆਰਥੀਆਂ ਲਈ ਖੁਸ਼ਖਬਰੀ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਤਿਉਹਾਰੀ ਸੀਜ਼ਨ ਵਿਚਾਲੇ ਇੱਕ ਵਾਰ ਫਿਰ ਤੋਂ ਸਕੂਲ ਬੰਦ ਹੋਣਗੇ।



ਦਰਅਸਲ, ਗੋਵਰਧਨ ਪੂਜਾ ਕਾਰਨ ਪਹਿਲੀ ਅਤੇ ਦੂਜੀ ਨੂੰ ਛੁੱਟੀ ਮਿਲੀ ਹੈ। ਇਸ ਤੋਂ ਇਲਾਵਾ 4 ਨਵੰਬਰ ਐਤਵਾਰ ਹੋਣ ਕਾਰਨ ਸਾਰੇ ਸਕੂਲ ਬੰਦ ਹਨ। ਨਵੰਬਰ ਵਿੱਚ ਵੀਕਐਂਡ ਅਤੇ ਹੋਰ ਤਿਉਹਾਰਾਂ ਕਾਰਨ ਸਕੂਲ ਕਈ ਦਿਨ ਬੰਦ ਰਹਿਣ ਦੀ ਸੰਭਾਵਨਾ ਹੈ।



6 ਨਵੰਬਰ ਨੂੰ ਛਠ ਪੂਜਾ ਦੀ ਛੁੱਟੀ ਦੇ ਮੌਕੇ 'ਤੇ ਕਈ ਸੂਬਿਆਂ 'ਚ ਸਕੂਲ ਬੰਦ ਰਹਿਣਗੇ। 14 ਨਵੰਬਰ ਨੂੰ ਬਾਲ ਦਿਵਸ ਮੌਕੇ ਵੱਖ-ਵੱਖ ਸਕੂਲਾਂ ਵਿੱਚ ਵੱਖ-ਵੱਖ ਪ੍ਰੋਗਰਾਮ ਕਰਵਾਏ ਜਾਣਗੇ।



ਕੁਝ ਸਕੂਲਾਂ 'ਚ ਦਿਨ ਭਰ ਮਨੋਰੰਜਨ ਦੀਆਂ ਗਤੀਵਿਧੀਆਂ ਹੋਣਗੀਆਂ ਜਦਕਿ ਕੁਝ ਥਾਵਾਂ 'ਤੇ ਅੱਧੇ ਦਿਨ ਲਈ ਕਲਾਸਾਂ ਲੱਗਣਗੀਆਂ। 15 ਨਵੰਬਰ ਨੂੰ ਗੁਰੂ ਨਾਨਕ ਜੀ ਗੁਰਪੁਰਬ ਅਤੇ 24 ਨਵੰਬਰ ਨੂੰ ਗੁਰੂ ਤੇਗ ਬਹਾਦਰ ਗੁਰਪੁਰਬ ਕਾਰਨ ਛੁੱਟੀ ਰਹੇਗੀ।



ਬਿਹਾਰ 'ਚ ਨਿਤੀਸ਼ ਕੁਮਾਰ ਦੀ ਸਰਕਾਰ ਨੇ ਛਠ ਪੂਜਾ ਦੇ ਮੱਦੇਨਜ਼ਰ 6 ਤੋਂ 9 ਨਵੰਬਰ ਤੱਕ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਇਸੇ ਤਰ੍ਹਾਂ ਝਾਰਖੰਡ ਵਿੱਚ ਵੀ ਸਰਕਾਰੀ ਸਕੂਲਾਂ ਵਿੱਚ ਛਠ ਦੇ ਦਿਨ ਛੁੱਟੀ ਰਹੇਗੀ।



ਪੰਜਾਬ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ, ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ਅਤੇ ਐਤਵਾਰ ਨੂੰ ਕ੍ਰਮਵਾਰ 15, 16 ਅਤੇ 17 ਨਵੰਬਰ ਨੂੰ ਛੁੱਟੀ ਦਾ ਐਲਾਨ ਕੀਤਾ ਹੈ।



ਦਿੱਲੀ ਵਿੱਚ 7 ​​ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਵੀ ਕੀਤਾ ਗਿਆ ਹੈ। ਉੱਤਰ ਪ੍ਰਦੇਸ਼ ਦੇ ਸਿਸਾਮਾਊ ਵਿਧਾਨ ਸਭਾ ਚੋਣ ਹਲਕੇ 213 ਦੀ ਉਪ ਚੋਣ ਕਾਰਨ 13 ਨਵੰਬਰ ਨੂੰ ਬੈਂਕ, ਕਾਲਜ ਅਤੇ ਸਕੂਲ ਬੰਦ ਰਹਿਣਗੇ।



ਰਾਜਸਥਾਨ ਦੇ ਬਾਂਸਵਾੜਾ ਵਿੱਚ ਮਨਸ਼ਾਮਤਾ ਚੌਥ ਅਤੇ ਅਜਮੇਰ ਵਿੱਚ ਪੁਸ਼ਕਰ ਮੇਲੇ ਦੀ ਛੁੱਟੀ ਹੋਣ ਕਾਰਨ 14 ਨਵੰਬਰ ਨੂੰ ਸਥਾਨਕ ਛੁੱਟੀ ਰਹੇਗੀ।