Twitter Gold Badge Charge: ਬਲੂ ਬੈਜ ਵੈਰੀਫਿਕੇਸ਼ਨ ਲਈ ਚਾਰਜ ਲੈਣ ਤੋਂ ਬਾਅਦ, ਟਵਿੱਟਰ ਦੇ ਸੀਈਓ ਐਲੋਨ ਮਸਕ ਹੁਣ ਗੋਲਡ ਟਿੱਕ ਲਈ ਵੀ ਚਾਰਜ ਕਰ ਸਕਦੇ ਹਨ।

ਸੋਸ਼ਲ ਮੀਡੀਆ ਸਲਾਹਕਾਰ ਮੈਟ ਨਰਵਾਰਾ ਦੇ ਇੱਕ ਟਵੀਟ ਦੇ ਅਨੁਸਾਰ, ਸੋਨੇ ਦਾ ਬੈਜ ਕਾਰੋਬਾਰਾਂ ਦੇ ਬ੍ਰਾਂਡਾਂ ਨੂੰ ਦਿੱਤਾ ਜਾਂਦਾ ਹੈ ਅਤੇ ਹੁਣ ਟਵਿੱਟਰ ਮਾਲਕ ਇਸਦੇ ਲਈ ਚਾਰਜ ਕਰਨ ਦੀ ਤਿਆਰੀ ਕਰ ਰਹੇ ਹਨ।

ਨਵੀਂ ਸਾਈਟ ਦਿ ਇਨਫਰਮੇਸ਼ਨ ਦੀ ਇੱਕ ਰਿਪੋਰਟ 'ਚ, ਇਹ ਜਾਣਕਾਰੀ ਦਿੱਤੀ ਗਈ ਹੈ ਕਿ ਹੁਣ ਗੋਲਡ ਬੈਜ ਵੈਰੀਫਿਕੇਸ਼ਨ ਲਈ, ਕਾਰੋਬਾਰੀ ਉਪਭੋਗਤਾਵਾਂ ਨੂੰ ਆਪਣੇ ਬ੍ਰਾਂਡ ਖਾਤੇ ਲਈ ਹਰ ਮਹੀਨੇ $ 1,000 ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਇਸ ਦੇ ਨਾਲ ਹੀ ਬ੍ਰਾਂਡ ਦੇ ਨਾਲ ਰਿਸ਼ਤਾ ਖਾਤਾ ਜੋੜਨ ਲਈ 50 ਡਾਲਰ ਦਾ ਵਾਧੂ ਚਾਰਜ ਵੀ ਦੇਣਾ ਪੈ ਸਕਦਾ ਹੈ।

ਰੋਲ ਆਊਟ ਕਰਨ ਦੀ ਹੈ ਯੋਜਨਾ : ਰਿਪੋਰਟ ਵਿਚ ਕਿਹਾ ਗਿਆ ਹੈ ਕਿ ਇਸ ਨੂੰ ਲਾਗੂ ਕਰਨ ਲਈ ਅਜੇ ਅੰਤਿਮ ਰੂਪ ਦਿੱਤਾ ਜਾ ਰਿਹੈ ਤੇ ਇਸ ਦੇ ਚਾਰਜ ਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ ਹੈ।

ਕਾਰੋਬਾਰੀਆਂ ਨੂੰ ਭੇਜੀ ਗਈ ਮੇਲ 'ਚ ਕਿਹਾ ਗਿਆ ਹੈ ਕਿ ਜਲਦ ਹੀ ਉਹ ਆਪਣੇ ਬ੍ਰਾਂਡ ਅਕਾਊਂਟ ਦੀ ਪੁਸ਼ਟੀ ਕਰ ਸਕਣਗੇ। ਐਲੋਨ ਮਸਕ ਨੇ ਟਵਿਟਰ ਦੇ ਨਵੇਂ ਪਲਾਨ 'ਚ ਅਕਾਊਂਟ ਨੂੰ ਬੂਸਟ ਕਰਨ ਦੀ ਯੋਜਨਾ ਵੀ ਪੇਸ਼ ਕੀਤੀ ਹੈ।

ਇਹ ਕਿਸ ਦੇਸ਼ ਲਈ ਹੋਵੇਗਾ ਲਾਗੂ : ਫਿਲਹਾਲ ਰਿਪੋਰਟ 'ਚ ਇਹ ਜਾਣਕਾਰੀ ਨਹੀਂ ਦਿੱਤੀ ਗਈ ਹੈ। ਹਾਲਾਂਕਿ ਉਮੀਦ ਹੈ ਕਿ ਇਸ ਨੂੰ ਪਹਿਲਾਂ ਅਮਰੀਕਾ ਅਤੇ ਹੋਰ ਦੇਸ਼ਾਂ 'ਚ ਲਾਗੂ ਕੀਤਾ ਜਾਵੇਗਾ ਅਤੇ ਬਾਅਦ 'ਚ ਇਸ ਨੂੰ ਭਾਰਤ 'ਚ ਵੀ ਪੇਸ਼ ਕੀਤਾ ਜਾ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਇਸ ਨੂੰ ਸਾਰੇ ਦੇਸ਼ਾਂ ਲਈ ਇੱਕੋ ਸਮੇਂ ਲਾਗੂ ਕੀਤਾ ਜਾਵੇ।

ਬਲੂ ਬੈਜ ਲਈ $8 ਪ੍ਰਤੀ ਮਹੀਨਾ : ਦੱਸ ਦੇਈਏ ਕਿ ਦੁਨੀਆ ਦੇ ਦੂਜੇ ਸਭ ਤੋਂ ਅਮੀਰ ਵਿਅਕਤੀ ਐਲੋਨ ਮਸਕ ਨੇ ਪਿਛਲੇ ਸਾਲ 44 ਬਿਲੀਅਨ ਡਾਲਰ ਵਿੱਚ ਟਵਿਟਰ ਨੂੰ ਹਾਸਲ ਕੀਤਾ ਸੀ।

ਉਦੋਂ ਤੋਂ, ਐਲੋਨ ਮਸਕ ਨੇ ਕਈ ਨਿਯਮ ਬਦਲੇ ਹਨ. ਬਲੂ ਬੈਜ ਲਈ, ਯੂਜ਼ਰਸ ਤੋਂ ਟਵਿੱਟਰ 'ਤੇ $8 ਪ੍ਰਤੀ ਮਹੀਨਾ ਚਾਰਜ ਕੀਤਾ ਗਿਆ ਹੈ।