ਕਾਂਜੀਵਰਮ ਦੀ ਸਾੜੀ `ਚ Urvashi Rautela ਨੇ ਲੁੱਟੀ ਮਹਿਫ਼ਿਲ

ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਦਾ ਨਾਂ ਫ਼ਿਲਮ ਇੰਡਸਟਰੀ ਦੀ ਖ਼ੂਬਸੂਰਤ ਤੇ ਟੈਲੇਂਟਡ ਅਭਿਨੇਤਰੀਆਂ `ਚ ਸ਼ੁਮਾਰ ਹੈ।

ਉਰਵਸ਼ੀ ਨੇ ਆਪਣੇ ਟੈਲੇਂਟ ਤੇ ਖ਼ੂਬਸੂਰਤੀ ਦੀ ਬਦੌਲਤ ਇੰਡਸਟਰੀ `ਚ ਇਹ ਮੁਕਾਮ ਹਾਸਲ ਕੀਤਾ ਹੈ।

ਉਰਵਸ਼ੀ ਰੌਤੇਲਾ ਆਪਣੇ ਗਲੈਮਰਸ ਅੰਦਾਜ਼ ਨੂੰ ਲੈਕੇ ਹਮੇਸ਼ਾ ਲਾਈਮਲਾਈਟ `ਚ ਬਣੀ ਰਹਿੰਦੀ ਹੈ।

ਅਭਿਨੇਤਰੀ ਉਰਵਸ਼ੀ ਨੂੰ ਉਨ੍ਹਾਂ ਦੇ ਸਟਾਈਲਿਸ਼ ਫ਼ੈਸ਼ਨ ਸੈਂਸ ਲਈ ਵੀ ਜਾਣਿਆ ਜਾਂਦਾ ਹੈ।

ਉਰਵਸ਼ੀ ਦਾ ਨਾਂ ਦੁਨੀਆ ਭਰ ਦੀ ਟੌਪ ਮਾਡਲਾਂ ਦੀ ਲਿਸਟ `ਚ ਸ਼ੁਮਾਰ ਹੈ। ਐਕਟ੍ਰੈਸ ਸੋਸ਼ਲ ਮੀਡੀਆ `ਤੇ ਕਾਫ਼ੀ ਐਕਟਿਵ ਰਹਿੰਦੀ ਹੈ।

ਉਰਵਸ਼ੀ ਰੌਤੇਲਾ ਨੇ ਇੰਸਟਾਗ੍ਰਾਮ `ਤੇ ਆਪਣੀ ਕੁੱਝ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਇੰਟਰਨੈੱਟ ਦਾ ਪਾਰਾ ਵਧਾ ਰਹੀਆਂ ਹਨ।

ਇਨ੍ਹਾਂ ਤਸਵੀਰਾਂ `ਚ ਉਰਵਸ਼ੀ ਪੀਲੇ ਰੰਗ ਦੀ ਕਾਂਜੀਵਰਮ ਸਾੜੀ ਪਹਿਨੇ ਨਜ਼ਰ ਆ ਰਹੀ ਹੈ।

ਇਸ ਦੇ ਨਾਲ ਹੀ ਉਨ੍ਹਾਂ ਨੇ ਗੋਲਡ ਦਾ ਮਾਂਗ ਟੀਕਾ, ਕੰਨਾਂ `ਚ ਝੁਮਕੇ ਪਹਿਨੇ ਹੋਏ ਹਨ।

ਇਸ ਪਹਿਰਾਵੇ `ਚ ਉਰਵਸ਼ੀ ਕਿਸੇ ਪਰੀ ਤੋਂ ਘੱਟ ਨਹੀਂ ਲੱਗ ਰਹੀ ਹੈ।

ਉਰਵਸ਼ੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ `ਤੇ ਧੁੰਮਾਂ ਪਾ ਰਹੀਆਂ ਹਨ।