Youtuber Anjali Chauhan Accused: ਯੂਟਿਊਬਰ ਅਤੇ ਸੋਸ਼ਲ ਮੀਡੀਆ ਇੰਫਲੁਇੰਸਰ ਅੰਜਲੀ ਚੌਹਾਨ ਇਨ੍ਹੀਂ ਦਿਨੀਂ ਸੁਰਖੀਆਂ ਦਾ ਵਿਸ਼ਾ ਬਣੀ ਹੋਈ ਹੈ। ਦੱਸ ਦੇਈਏ ਕਿ ਉਸ ਵੱਲੋਂ ਆਪਣੇ ਬੁਆਏਫ੍ਰੈਂਡ ਵਿੱਕੀ ਸ਼ਰਮਾ ਬਾਰੇ ਹੈਰਾਨ ਕਰਨ ਵਾਲੇ ਖੁਲਾਸੇ ਕੀਤੇ ਗਏ ਹਨ। ਦਰਅਸਲ, ਉੱਤਰ ਪ੍ਰਦੇਸ਼ ਦੇ ਮਹਾਰਾਜਗੰਜ ਜ਼ਿਲ੍ਹੇ ਦੀ ਮਸ਼ਹੂਰ ਯੂਟਿਊਬਰ ਇੱਕ ਵਾਰ ਫਿਰ ਤੋਂ ਚਰਚਾ ਵਿੱਚ ਆ ਗਈ ਹੈ। ਯੂਟਿਊਬਰ ਵੱਲੋਂ ਦੋਸ਼ ਹੈ ਕਿ ਉਸ ਦੇ ਪ੍ਰੇਮੀ ਨੇ ਉਸ ਨੂੰ ਬਲੈਕਮੇਲ ਕਰਕੇ 1.55 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੈਸੇ ਨਾ ਦੇਣ 'ਤੇ ਪ੍ਰਾਈਵੇਟ ਫੋਟੋਆਂ ਲੀਕ ਕਰਨ ਦੀ ਧਮਕੀ ਦਿੱਤੀ। ਉਸ ਨੇ ਦੋਸ਼ ਲਾਇਆ ਕਿ ਵਿੱਕੀ ਨੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਮੰਗੀ ਰਕਮ ਅਦਾ ਨਾ ਕੀਤੀ ਤਾਂ ਉਸ ਦੀਆਂ ਨਿੱਜੀ ਫੋਟੋਆਂ ਅਤੇ ਕਾਲ ਰਿਕਾਰਡਿੰਗ ਲੀਕ ਕਰ ਦਿੱਤੀਆਂ ਜਾਣਗੀਆਂ। ਇਸੇ ਡਰ ਕਾਰਨ ਉਸ ਨੂੰ ਡੇਢ ਲੱਖ ਰੁਪਏ ਤੋਂ ਵੱਧ ਆਪਣੇ ਬੁਆਏਫਰੈਂਡ ਨੂੰ ਦੇਣੇ ਪਏ। ਦੱਸ ਦੇਈਏ ਕਿ ਅੰਜਲੀ ਚੌਹਾਨ ਸੋਸ਼ਲ ਮੀਡੀਆ 'ਤੇ ਕਾਫੀ ਮਸ਼ਹੂਰ ਹੈ। ਉਸ ਦੇ ਯੂਟਿਊਬ ਚੈਨਲ 'ਤੇ ਲੱਖਾਂ ਸਬਸਕ੍ਰਾਈਬਰ ਹਨ। ਇਸ ਤੋਂ ਇਲਾਵਾ ਅੰਜਲੀ ਦੀ ਸੋਸ਼ਲ ਮੀਡੀਆ 'ਤੇ ਕਾਫੀ ਫੈਨ ਫਾਲੋਇੰਗ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਸੋਸ਼ਲ ਮੀਡੀਆ ਪ੍ਰਭਾਵਕ ਅੰਜਲੀ ਚੌਹਾਨ ਨੇ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਦਰਜ ਕਰਵਾਈ ਅਤੇ ਆਪਣੀ ਸ਼ਿਕਾਇਤ ਵਿੱਚ ਕਿਹਾ, 'ਉਸਦਾ ਸਥਾਨਕ ਸ਼ਹਿਰ ਦੇ ਆਜ਼ਾਦ ਨਗਰ ਵਿੱਚ ਰਹਿਣ ਵਾਲੇ ਵਿੱਕੀ ਸ਼ਰਮਾ ਨਾਮਕ ਵਿਅਕਤੀ ਨਾਲ ਅਫੇਅਰ ਚੱਲ ਰਿਹਾ ਸੀ। ਦੋਹਾਂ ਦੀ ਫੋਨ 'ਤੇ ਲੰਬੀ ਗੱਲਬਾਤ ਹੁੰਦੀ ਸੀ, ਅੰਜਲੀ ਨੇ ਦੋਸ਼ ਲਗਾਇਆ ਕਿ ਗੱਲਬਾਤ ਦੌਰਾਨ ਵਿੱਕੀ ਨੇ ਉਸ ਦੀ ਕਾਲ ਰਿਕਾਰਡ ਕੀਤੀ। ਕੁਝ ਦਿਨਾਂ ਬਾਅਦ ਉਹ ਪੈਸਿਆਂ ਦੀ ਮੰਗ ਕਰਨ ਲੱਗਾ। ਜਦੋਂ ਅੰਜਲੀ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ ਉਸ ਨੇ ਫੋਨ 'ਤੇ ਹੋਈ ਗੱਲਬਾਤ ਅਤੇ ਨਿੱਜੀ ਤਸਵੀਰਾਂ ਲੀਕ ਕਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਅੰਜਲੀ ਚੌਹਾਨ ਦਾ ਕਹਿਣਾ ਹੈ ਕਿ ਨਿੱਜੀ ਫੋਟੋਆਂ ਲੀਕ ਹੋਣ ਦੇ ਡਰ ਕਾਰਨ ਉਸ ਨੇ ਵਿੱਕੀ ਸ਼ਰਮਾ ਨੂੰ ਪੈਸੇ ਦੇਣੇ ਸ਼ੁਰੂ ਕਰ ਦਿੱਤੇ। ਹੌਲੀ-ਹੌਲੀ 95 ਹਜ਼ਾਰ ਰੁਪਏ ਦਿੱਤੇ ਗਏ ਪਰ ਉਸ ਦੀ ਮੰਗ ਹੋਰ ਪੈਸਿਆਂ ਦੀ ਸੀ।' ਹਾਲਾਂਕਿ ਬਲੈਕਮੇਲਿੰਗ ਇੱਥੇ ਹੀ ਖਤਮ ਨਹੀਂ ਹੋਈ। ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਪ੍ਰਭਾਵਕ ਨੇ ਅੱਗੇ ਦੱਸਿਆ ਕਿ ਵਾਰ-ਵਾਰ ਬਲੈਕਮੇਲਿੰਗ ਦਾ ਸ਼ਿਕਾਰ ਹੋਣ ਕਾਰਨ ਉਸ ਨੇ ਵਿੱਕੀ ਸ਼ਰਮਾ ਨੂੰ 1.55 ਲੱਖ ਰੁਪਏ ਦਿੱਤੇ।