Amar Singh Chamkila ਦਾ ਜਨਮ 21 ਜੁਲਾਈ 1960 ਨੂੰ ਲੁਧਿਆਣਾ ਦੇ ਦੁੱਗਰੀ ਵਿੱਚ ਹੋਇਆ ਸੀ।

ਚਮਕੀਲਾ ਤੇ ਉਸਦੀ ਪਤਨੀ ਅਮਰਜੋਤ ਨੂੰ 8 ਮਾਰਚ 1988 ਨੂੰ ਕਤਲ ਕਰ ਦਿੱਤਾ ਗਿਆ ਸੀ।

ਗੰਦੇ ਗਾਣਿਆਂ ਕਰਕੇ ਬਦਨਾਮ ਅਮਰ ਚਮਕੀਲਾ ਨੇ ਧਾਰਮਿਕ ਗੀਤਾਂ ਨੂੰ ਵੀ ਆਪਣੀ ਆਵਾਜ਼ ਦੇ ਨਾਲ ਸ਼ਿੰਘਾਰਿਆ ਹੈ।

ਚਮਕੀਲਾ ਤੇ ਅਮਰਜੋਤ ਦੀ ਆਵਾਜ਼ ਵਿੱਚ ਪਹਿਲਾ ਧਾਰਮਿਕ ਗੀਤ ‘ਤਲਵਾਰ ਮੈਂ ਕਲਗੀਧਰ ਦੀ ਹਾਂ’ 1985 ਵਿੱਚ ਆਇਆ ਸੀ।

1986 ਦੇ 'ਚ ਵੀ ਚਮਕੀਲਾ ਤੇ ਅਮਰਜੋਤ ਨੇ ‘ਨਾਮ ਜਪ ਲੈ’ ਗੀਤ ਰਿਕਾਰਡ ਕਰਵਾਇਆ। ਇਹ ਗੀਤ ਵੀ ਸੁਪਰਹਿੱਟ ਸਾਬਿਤ ਹੋਇਆ

ਸਾਲ 1987 ਦੇ ਵਿੱਚ ਧਾਰਮਿਕ ਟੇਪ ‘ਬਾਬਾ ਤੇਰਾ ਨਨਕਾਣਾ’ ਰਿਲੀਜ਼ ਹੋਈ। ਇਸ ਟੇਪ ਦੇ ਵਿੱਚ ਕੁੱਲ 9 ਗੀਤ ਸਨ।

ਇਸ ਟੇਪ ਵਿਚਲਾ ਗੀਤ ‘ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ’ ਸਦਾਬਹਾਰ ਗੀਤਾਂ ਦੇ ਵਿੱਚ ਸ਼ਾਮਿਲ ਹੈ।

ਚਮਕੀਲੇ ਦੇ ਗਾਏ ਧਾਰਮਿਕ ਗੀਤ ‘ਨੀ ਤੂੰ ਨਰਕਾਂ ਨੂੰ ਜਾਵੇਂ ਸਰਹਿੰਦ ਦੀ ਦੀਵਾਰੇ’ ਵੀ ਦਰਸ਼ਕਾਂ ਦੀ ਕਚਿਹਰੀ ਵਿੱਚ ਬਹੁਤ ਮਕਬੂਲ ਹੋਏ।

‘ਬਾਬਾ ਦੀਪ ਸਿੰਘ’, ‘ਕਾਲਜੇ ਨੂੰ ਚੀਸ ਪੈ ਗਈ’, ਹੌਲੀ-ਹੌਲੀ ਚੀਰ ਸੀਸ ਨੂੰ ਸੁਣ ਕੇ ਮਨ ਨੂੰ ਅਥਾਹ ਸ਼ਾਂਤੀ ਮਿਲਦੀ ਹੈ।