ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਦੀ ਹਰ ਫਿਲਮ ਬਾਕਸ ਆਫਿਸ 'ਤੇ ਫਲਾਪ ਸਾਬਤ ਹੋ ਰਹੀ ਹੈ।



ਉਸ ਦੀਆਂ ਫਿਲਮਾਂ ਵੀ ਆਪਣੇ ਖਰਚੇ ਨੂੰ ਪੂਰਾ ਕਰਨ ਲਈ ਸੰਘਰਸ਼ ਕਰ ਰਹੀਆਂ ਹਨ।



ਲੰਬੇ ਸਮੇਂ ਤੋਂ ਅਕਸ਼ੇ ਦੀ ਹਰ ਫਿਲਮ ਫਲਾਪ ਹੋ ਰਹੀ ਹੈ, ਜਿਸ ਕਾਰਨ ਹੁਣ ਉਹ ਕਿਸੇ ਹੋਰ ਜੌਨਰ 'ਚ ਹੱਥ ਅਜ਼ਮਾਉਣ ਜਾ ਰਹੇ ਹਨ।



ਜੀ ਹਾਂ, ਹੁਣ ਐਕਸ਼ਨ-ਕਾਮੇਡੀ ਛੱਡ ਕੇ ਅਕਸ਼ੈ ਨੇ ਲੋਕਾਂ ਨੂੰ ਡਰਾਉਣ ਦਾ ਫੈਸਲਾ ਕੀਤਾ ਹੈ।



ਪਰ ਕੀ ਤੁਹਾਨੂੰ ਪਤਾ ਹੈ ਕਿ ਆਖਰ ਅਕਸ਼ੈ ਨੂੰ ਜਨਤਾ ਕਿਉਂ ਨਕਾਰ ਰਹੀ ਹੈ।



ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਅਕਸ਼ੈ ਵੱਲੋਂ ਪੀਐਮ ਨਰੇਂਦਰ ਮੋਦੀ ਦਾ ਇੰਟਰਵਿਊ ਕਰਨਾ।



ਕਿਉਂਕਿ ਜਨਤਾ ਕਫੀ ਸਮੇਂ ਤੋਂ ਮੋਦੀ ਤੋਂ ਅੱਕੀ ਹੋਈ ਹੈ।



ਇਸ ਲਈ ਅਕਸ਼ੈ ਨੇ ਜਦੋਂ ਮੋਦੀ ਦਾ ਇੰਟਰਵਿਊ ਕੀਤਾ, ਉਦੋਂ ਹੀ ਉਹ ਭਾਰਤੀਆਂ ਦੇ ਦਿਲਾਂ ਤੋਂ ਉੱਤਰ ਗਏ।



ਦੂਜੀ ਵਜ੍ਹਾ ਹੈ ਸਿਰਫ ਪੈਸਾ ਕਮਾਉਣ ਲਈ ਫਿਲਮਾਂ ਕਰਨਾ।



ਅਕਸ਼ੈ ਕੁਮਾਰ ਫਿਲਮ ਦੀ ਕਹਾਣੀ 'ਤੇ ਨਹੀਂ ਪੈਸਿਆਂ 'ਤੇ ਫੋਕਸ ਕਰ ਰਹੇ ਹਨ, ਇਹੀ ਵਜ੍ਹਾ ਹੈ ਕਿ ਉਹ ਫਲੌਪ ਹੋ ਰਹੇ ਹਨ।