ਹਾਲ ਹੀ 'ਚ ਅਭਿਨੇਤਾ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਮਾਮਲੇ 'ਚ ਅਪਡੇਟ ਆਇਆ ਸੀ



ਕਿ ਦੋਸ਼ੀਆਂ ਕੋਲ 40 ਗੋਲੀਆਂ ਸਨ, ਜਿਨ੍ਹਾਂ 'ਚੋਂ 17 ਬਰਾਮਦ ਕਰ ਲਈਆਂ ਗਈਆਂ ਹਨ।



ਹੁਣ ਖਬਰ ਹੈ ਕਿ ਮੁੰਬਈ ਕ੍ਰਾਈਮ ਬ੍ਰਾਂਚ ਨੇ ਪੰਜਾਬ ਤੋਂ ਗੰਨ ਸਪਲਾਈ ਕਰਨ ਵਾਲੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।



ਇਹ ਦੋਵੇਂ ਮੁਲਜ਼ਮ 15 ਮਾਰਚ ਨੂੰ ਪਨਵੇਲ ਪੁੱਜੇ ਸਨ ਅਤੇ ਦੋ ਬੰਦੂਕਾਂ ਦੇ ਕੇ ਵਾਪਸ ਪਰਤ ਗਏ ਸਨ।



ਮੁੰਬਈ ਕ੍ਰਾਈਮ ਬ੍ਰਾਂਚ ਮੁਤਾਬਕ ਗ੍ਰਿਫਤਾਰ ਕੀਤੇ ਗਏ ਦੋਵੇਂ ਸ਼ੂਟਰਾਂ ਦੀ ਮਦਦ ਇਨ੍ਹਾਂ ਦੋਹਾਂ ਦੋਸ਼ੀਆਂ ਨੇ ਕੀਤੀ ਸੀ।



ਪਹਿਲੇ ਦੋਸ਼ੀ ਦਾ ਨਾਂ ਸੋਨੂੰ ਸੁਭਾਸ਼ ਚੰਦਰ ਹੈ, ਜਿਸ ਦੀ ਉਮਰ 37 ਸਾਲ ਹੈ। ਸੋਨੂੰ ਕੋਲ ਖੇਤੀ ਵੀ ਹੈ ਅਤੇ ਕਿਰਾਏ ਦੀ ਦੁਕਾਨ ਵੀ ਹੈ।



ਦੂਜੇ ਦੋਸ਼ੀ ਦਾ ਨਾਂ ਅਨੁਜ ਥਾਪਨ ਹੈ, ਜਿਸ ਦੀ ਉਮਰ 32 ਸਾਲ ਹੈ। ਉਹ ਟਰੱਕ ਹੈਲਪਰ ਵਜੋਂ ਕੰਮ ਕਰਦਾ ਹੈ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਰਕ ਵਿੱਚ ਸੀ।



ਅਨੁਜ ਖਿਲਾਫ ਜ਼ਬਰਦਸਤੀ ਅਤੇ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।



ਸਲਮਾਨ ਦੇ ਘਰ ਦੇ ਬਾਹਰ ਗੋਲੀਬਾਰੀ ਕਰਨ ਵਾਲੇ ਦੋਵੇਂ ਸ਼ੂਟਰ ਅੱਜ ਅਦਾਲਤ ਵਿੱਚ ਹਾਜ਼ਰ ਸਨ। ਪੁਲਿਸ ਨੇ ਦੋਵਾਂ ਨੂੰ ਚਾਰ ਦਿਨ ਹੋਰ ਰਿਮਾਂਡ ਦੀ ਮੰਗ ਕੀਤੀ ਸੀ, ਜਿਸ ਨੂੰ ਮਨਜ਼ੂਰ ਕਰ ਲਿਆ ਗਿਆ।



ਗੋਲੀਬਾਰੀ ਮਾਮਲੇ ਵਿੱਚ ਅੱਜ ਮੁੰਬਈ ਪੁਲੀਸ ਦੀ ਅਪਰਾਧ ਸ਼ਾਖਾ ਨੇ ਅਦਾਲਤ ਨੂੰ ਦੱਸਿਆ ਕਿ ਮੁਲਜ਼ਮ ਨੇ ਪਛਾਣ ਨਾ ਹੋਣ ਲਈ ਤਿੰਨ ਵਾਰ ਕੱਪੜੇ ਬਦਲੇ ਸਨ। ਦੋਵਾਂ ਕੋਲ ਕੁੱਲ 40 ਗੋਲੀਆਂ ਸਨ,