ਪੰਜਾਬੀ ਅਦਾਕਾਰਾ ਨੀਰੂ ਬਾਜਵਾ ਸੁਰਖੀਆਂ 'ਚ ਬਣੀ ਹੋਈ ਹੈ। ਅਦਾਕਾਰਾ ਦੀ ਨਵੀਂ ਫਿਲਮ 'ਸ਼ਾਇਰ' 19 ਅਪ੍ਰੈਲ ਨੂੰ ਰਿਲੀਜ਼ ਹੋਈ ਹੈ। ਰਿਲੀਜ਼ ਹੁੰਦੇ ਹੀ ਇਹ ਫਿਲਮ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਮੂਵੀ ਰਿਿਵਿਊ ਮੁਤਾਬਕ ਜਿਸ ਨੇ ਵੀ ਇਸ ਫਿਲਮ ਨੂੰ ਦੇਖਿਆ ਉਹ ਬਿਨਾਂ ਰੋਏ ਥੀਏਟਰ 'ਚੋਂ ਬਾਹਰ ਨਹੀਂ ਆਇਆ। ਇਸ ਦੇ ਨਾਲ ਹੀ ਇੱਕ ਵਾਰ ਫਿਰ ਤੋਂ ਨੀਰੂ ਤੇ ਸਤਿੰਦਰ ਸਰਤਾਜ ਦੀ ਜੋੜੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਇਸ ਦਾ ਸਬੂਤ ਹੈ ਫਿਲਮ ਨੂੰ ਮਿਲੀ ਰੇਟਿੰਗ। ਫਿਲਮ ਨੂੰ ਆਈਐਮਡੀਬੀ ਨੇ 9.3 ਰੇਟਿੰਗ ਦਿੱਤੀ ਹੈ, ਜਦਕਿ ਗੂਗਲ ਨੇ ਫਿਲਮ ਨੂੰ 93% ਰੇਟਿੰਗ ਦਿੱਤੀ ਹੈ। ਨੀਰੂ ਬਾਜਵਾ ਨੇ ਇਸ ਬਾਰੇ ਪੋਸਟ ਸ਼ੇਅਰ ਕਰ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ 'ਚ ਲਿਿਖਿਆ, 'ਤੁਹਾਡੇ ਪਿਆਰ ਲਈ ਸ਼ੁਕਰੀਆ। ਸ਼ਾਇਰ ਸਿਨੇਮਾਘਰਾਂ 'ਚ ਜਾਦੂ ਬਿਖੇਰ ਰਹੀ ਹੈ।' ਦੱਸ ਦਈਏ ਕਿ ਹਮੇਸ਼ਾ ਦੀ ਤਰ੍ਹਾਂ ਸਰਤਾਜ ਦੀ ਬਕਮਾਲ ਸ਼ਾਇਰੀ ਤੇ ਗਾਇਕੀ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਉਹ ਰੱਜ ਕੇ ਸਰਤਾਜ ਦੇ ਕਿਰਦਾਰ ਦੀ ਤਾਰੀਫ ਕਰ ਰਹੇ ਹਨ। ਸਰਤਾਜ ਇਸ ਫਿਲਮ 'ਚ ਨੀਰੂ ਦੇ ਪਿਆਰ 'ਚ ਸ਼ਾਇਰ ਬਣੇ ਨਜ਼ਰ ਆ ਰਹੇ ਹਨ। ਫਿਲਮ ਦੀ ਕਹਾਣੀ ਸੱਤੇ ਤੇ ਸੀਰੋ ਦੇ ਆਲੇ ਦੁਆਲੇ ਘੁੰਮਦੀ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਫਿਲਮ 'ਚ ਮਸ਼ਹੂਰ ਗਾਇਕ ਦੇਬੀ ਮਕਸੂਸਪੁਰੀ ਨੇ ਵੀ ਖਾਸ ਕਿਰਦਾਰ ਨਿਭਾਇਆ ਹੈ। ਇਹ ਫਿਲਮ 19 ਅਪ੍ਰੈਲ ਨੂੰ ਰਿਲੀਜ਼ ਹੋਈ ਸੀ। ਇਹ ਤਾਂ ਕਹਿਣਾ ਪਵੇਗਾ ਕਿ ਇਸ ਫਿਲਮ ਰਾਹੀਂ ਨੀਰੂ ਤੇ ਸਰਤਾਜ ਦੀ ਜੋੜੀ ਨੇ ਇੱਕ ਵਾਰ ਫਿਰ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।