ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਨਾਮ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਚਮਕੀਲਾ ਦੀ ਜ਼ਿੰਦਗੀ 'ਤੇ ਬਣੀ ਫਿਲਮ ਨੇ ਉਸ ਨੂੰ ਦੇਸ਼ ਦੁਨੀਆ 'ਚ ਫਿਰ ਤੋਂ ਮਸ਼ਹੂਰ ਕਰ ਦਿੱਤਾ ਹੈ।ਹਨ। ਚਮਕੀਲੇ ਦੇ ਜਿਹੜੇ ਗੀਤਾਂ ਨੂੰ ਲੋਕ ਦਿਲੋਂ ਭੁਲਾ ਬੈਠੇ ਸੀ, ਉਨ੍ਹਾਂ ਗੀਤਾਂ ਨੂੰ ਹੀ ਲੋਕ ਫਿਰ ਤੋਂ ਸੁਣਨ ਲੱਗੇ ਇਸ ਦਰਮਿਆਨ ਅਮਰ ਸਿੰਘ ਚਮਕੀਲਾ ਦਾ ਹਮਸ਼ਕਲ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਦੀ ਸ਼ਕਲ ਤਾਂ ਚਮਕੀਲੇ ਨਾਲ ਹੂ ਬ ਹੂ ਮਿਲਦੀ ਹੀ ਹੈ ਤੇ ਜੇ ਤੁਸੀਂ ਇਹਦੀ ਆਵਾਜ਼ ਸੁਣ ਲਓ ਤਾਂ ਤੁਹਾਨੂੰ ਇੱਕ ਮਿੰਟ ਲਈ ਇਹ ਭੁਲੇਖਾ ਪੈ ਜਾਵੇ ਕਿ ਚਮਕੀਲਾ ਤਾਂ ਕਿਤੇ ਗਿਆ ਹੀ ਨਹੀਂ। ਜੀ ਹਾਂ, ਇਹ ਬਿਲਕੁਲ ਸੱਚ ਹੈ। ਪ੍ਰਭ ਨਾਮ ਦਾ ਇਹ ਸ਼ਖਸ ਚਮਕੀਲੇ ਦਾ ਇੰਨਾਂ ਜ਼ਬਰਦਸਤ ਫੈਨ ਹੈ ਕਿ ਉਸ ਨੇ ਆਪਣਾ ਨਾਮ ਹੀ ਪ੍ਰੱਭ ਚਮਕੀਲਾ ਰੱਖ ਲਿਆ ਹੈ। ਇਸੇ ਨਾਂ ਤੋਂ ਉਸ ਦੇ ਕਈ ਗਾਣੇ ਵੀ ਰਿਲੀਜ਼ ਹੋ ਚੁੱਕੇ ਹਨ। ਹਾਲ ਹੀ 'ਚ ਉਸ ਦਾ ਗਾਣਾ 'ਟਕੂਆ 2' ਕਾਫੀ ਚਰਚਾ 'ਚ ਰਿਹਾ ਸੀ। ਇਸ ਦੇ ਨਾਲ ਨਾਲ ਇਸ ਸ਼ਖਸ ਦੇ ਇੱਕ ਤੋਂ ਬਾਅਦ ਇੱਕ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ, ਜਿਨ੍ਹਾਂ ਵਿੱਚ ਉਸ ਨੂੰ ਦੇਖ ਇਹ ਪਛਾਣਨਾ ਔਖਾ ਹੋ ਰਿਹਾ ਹੈ ਕਿ ਸਚਮੁੱਚ ਇਹ ਚਮਕੀਲਾ ਹੈ ਜਾਂ ਉਸ ਦਾ ਕੋਈ ਹਮਸ਼ਕਲ। ਉਸ ਦੀ ਆਵਾਜ਼ ਤੁਹਾਨੂੰ ਬਿਲਕੁਲ ਚਮਕੀਲੇ ਦਾ ਹੀ ਭੁਲੇਖਾ ਪਾਉਂਦੀ ਹੈ।