ਇਨ੍ਹੀਂ ਦਿਨੀਂ ਪਰਿਣੀਤੀ ਚੋਪੜਾ ਆਪਣੀ ਫਿਲਮ ਨਾਲੋਂ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਜ਼ਿਆਦਾ ਸੁਰਖੀਆਂ 'ਚ ਹੈ। ਜਿਸ ਨੂੰ ਲੈ ਕੇ ਹੁਣ ਅਦਾਕਾਰਾ ਨੇ ਖੁਦ ਵੱਡਾ ਖੁਲਾਸਾ ਕੀਤਾ ਹੈ। ਜਾਣੋ ਉਸ ਨੇ ਕੀ ਕਿਹਾ ਪਰਿਣੀਤੀ ਚੋਪੜਾ ਨੇ 'ਆਪ' ਨੇਤਾ ਰਾਘਵ ਚੱਢਾ ਨਾਲ ਪਿਛਲੇ ਸਾਲ ਯਾਨੀ 24 ਸਤੰਬਰ 2023 ਨੂੰ ਵਿਆਹ ਕੀਤਾ ਸੀ। ਦੋਵਾਂ ਦਾ ਵਿਆਹ ਰਾਜਸਥਾਨ 'ਚ ਬਹੁਤ ਧੂਮ-ਧਾਮ ਨਾਲ ਹੋਇਆ ਸੀ। ਵਿਆਹ ਦੇ ਕੁਝ ਹੀ ਦਿਨਾਂ 'ਚ ਪਰਿਣੀਤੀ ਦਾ ਲੁੱਕ ਕਾਫੀ ਬਦਲਣਾ ਸ਼ੁਰੂ ਹੋ ਗਿਆ। ਅਭਿਨੇਤਰੀ ਅਚਾਨਕ ਢਿੱਲੇ ਕੱਪੜਿਆਂ 'ਚ ਨਜ਼ਰ ਆਉਣ ਲੱਗੀ। ਪਰਿਣੀਤੀ ਦੇ ਇਸ ਲੁੱਕ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਅੰਦਾਜ਼ਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ ਕਿ ਅਭਿਨੇਤਰੀ ਮਾਂ ਬਣਨ ਵਾਲੀ ਹੈ ਅਤੇ ਉਹ ਜਲਦ ਹੀ ਸਾਰਿਆਂ ਨਾਲ ਖੁਸ਼ਖਬਰੀ ਸ਼ੇਅਰ ਕਰੇਗੀ। ਪਿਛਲੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਇਨ੍ਹਾਂ ਅਫਵਾਹਾਂ 'ਤੇ ਹੁਣ ਪਰਿਣੀਤੀ ਚੋਪੜਾ ਨੇ ਖੁਦ ਚੁੱਪੀ ਤੋੜੀ ਹੈ। ਇਸ ਦੇ ਲਈ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਪਰਿਣੀਤੀ ਨੇ ਕਿਹਾ ਕਫ਼ਤਾਨ ਡਰੈੱਸ = ਪ੍ਰੈਗਨੈਂਸੀ, ਓਵਰਸਾਈਜ਼ ਸ਼ਰਟ = ਪ੍ਰੈਗਨੈਂਸੀ, ਆਰਾਮਦਾਇਕ ਭਾਰਤੀ ਕੁਰਤਾ = ਪ੍ਰੈਗਨੈਂਸੀ... ਹੁਣ ਪਰਿਣੀਤੀ ਦੀ ਇਸ ਪੋਸਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਅਭਿਨੇਤਰੀ ਇਸ ਸਮੇਂ ਗਰਭਵਤੀ ਨਹੀਂ ਹੈ