Singer Death: ਸੰਗੀਤ ਜਗਤ ਤੋਂ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਮਸ਼ਹੂਰ ਗਾਇਕ ਅਤੇ '3 ਡੋਰਸ ਡਾਊਨ' ਬੈਂਡ ਦੇ ਲੀਡ ਸਿੰਗਰ ਬ੍ਰੈਡ ਅਰਨੋਲਡ ਦਾ ਦੇਹਾਂਤ ਹੋ ਗਿਆ ਹੈ।

Published by: ABP Sanjha

ਰੌਕ ਸੰਗੀਤ ਦੀ ਦੁਨੀਆ ਨੂੰ ਇਕ ਨਵੀਂ ਪਛਾਣ ਦੇਣ ਵਾਲੇ 47 ਸਾਲਾ ਅਰਨੋਲਡ ਪਿਛਲੇ ਕਾਫੀ ਸਮੇਂ ਤੋਂ ਸਟੇਜ 4 ਕਿਡਨੀ ਕੈਂਸਰ ਵਰਗੀ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ, ਪਰ ਉਹ ਜ਼ਿੰਦਗੀ ਦੀ ਇਹ ਜੰਗ ਹਾਰ ਗਏ।

Published by: ABP Sanjha

ਬੈਂਡ ਵੱਲੋਂ ਜਾਰੀ ਕੀਤੇ ਗਏ ਅਧਿਕਾਰਤ ਬਿਆਨ ਅਨੁਸਾਰ, ਬ੍ਰੈਡ ਅਰਨੋਲਡ ਨੇ ਬਹੁਤ ਹੀ ਬਹਾਦਰੀ ਨਾਲ ਕੈਂਸਰ ਦਾ ਸਾਹਮਣਾ ਕੀਤਾ।

Published by: ABP Sanjha

ਉਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਅਤੇ ਪਿਆਰਿਆਂ ਦੀ ਮੌਜੂਦਗੀ 'ਚ ਸੁੱਤੇ ਹੋਏ ਬਹੁਤ ਹੀ ਸ਼ਾਂਤਮਈ ਅਤੇ ਸਕੂਨ ਭਰੇ ਤਰੀਕੇ ਨਾਲ ਇਸ ਦੁਨੀਆ ਨੂੰ ਅਲਵਿਦਾ ਕਿਹਾ।

Published by: ABP Sanjha

ਦੱਸ ਦਈਏ ਕਿ ਬ੍ਰੈਡ ਅਰਨੋਲਡ ਦੀ ਗਾਇਕੀ ਅਤੇ ਉਨ੍ਹਾਂ ਦੀ ਵਿਲੱਖਣ ਆਵਾਜ਼ ਨੇ ਉਸ ਦੌਰ ਦੇ ਨੌਜਵਾਨਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੀ ਸੀ। ਉਨ੍ਹਾਂ ਦੇ ਬੈਂਡ ਨੂੰ ਅਸਲੀ ਪਛਾਣ ਸਾਲ 1999 'ਚ ਆਏ ਸੁਪਰਹਿੱਟ ਗਾਣੇ 'Kryptonite' ਤੋਂ ਮਿਲੀ ਸੀ।

Published by: ABP Sanjha

ਹੈਰਾਨੀ ਦੀ ਗੱਲ ਇਹ ਹੈ ਕਿ ਬ੍ਰੈਡ ਨੇ ਇਹ ਗਾਣਾ ਮਹਿਜ਼ 15 ਸਾਲ ਦੀ ਉਮਰ 'ਚ ਆਪਣੀ Maths ਦੀ ਕਲਾਸ ਦੌਰਾਨ ਇਕ ਕਾਗਜ਼ 'ਤੇ ਲਿਖ ਦਿੱਤਾ ਸੀ। ਇਹ ਗਾਣਾ ਇੰਨਾ ਮਕਬੂਲ ਹੋਇਆ ਕਿ ਇਸ ਨੇ ਬੈਂਡ ਨੂੰ ਗ੍ਰੈਮੀ ਨਾਮੀਨੇਸ਼ਨ ਤੱਕ ਪਹੁੰਚਾਇਆ।

Published by: ABP Sanjha

ਬੈਂਡ ਦਾ ਪਹਿਲਾ ਐਲਬਮ 'ਦਿ ਬੈਟਰ ਲਾਈਫ' ਕਾਮਯਾਬੀ ਦੇ ਸਾਰੇ ਰਿਕਾਰਡ ਤੋੜਦਿਆਂ 60 ਲੱਖ ਤੋਂ ਵੱਧ ਕਾਪੀਆਂ ਵਿਕਿਆ ਸੀ। ਉਸ ਨੇ ਸਾਲ 2003 'ਚ ਆਏ ਗਾਣੇ 'When I’m Gone' ਲਈ ਬੈਂਡ ਨੂੰ ਦੂਜੀ ਵਾਰ ਗ੍ਰੈਮੀ ਨਾਮੀਨੇਸ਼ਨ ਮਿਲਿਆ,

Published by: ABP Sanjha

ਜਿਸ ਨੇ ਰੌਕ ਮਿਊਜ਼ਿਕ ਦੀ ਦੁਨੀਆ 'ਚ ਉਨ੍ਹਾਂ ਦੀ ਜਗ੍ਹਾ ਪੱਕੀ ਕਰ ਦਿੱਤੀ। ਉਨ੍ਹਾਂ ਦਾ ਗਾਣਾ 'Be Like That' ਸਾਲ 2001 ਦੀ ਮਸ਼ਹੂਰ ਫਿਲਮ 'ਅਮੈਰੀਕਨ ਪਾਈ 2' ਦੇ ਸਾਊਂਡਟ੍ਰੈਕ ਦਾ ਹਿੱਸਾ ਬਣਿਆ ਸੀ।

Published by: ABP Sanjha

ਇਸ ਤੋਂ ਬਾਅ ਬ੍ਰੈਡ ਨੇ ਆਪਣੇ ਕਰੀਅਰ ਦੌਰਾਨ ਕੁੱਲ 6 ਸਟੂਡੀਓ ਐਲਬਮਾਂ ਰਿਲੀਜ਼ ਕੀਤੀਆਂ, ਜਿਨ੍ਹਾਂ 'ਚੋਂ 2016 'ਚ ਆਈ 'ਅਸ ਐਂਡ ਦ ਨਾਈਟ' ਆਖਰੀ ਸੀ। ਉਨ੍ਹਾਂ ਦੇ ਜਾਣ ਨਾਲ ਸੰਗੀਤ ਜਗਤ 'ਚ ਸੋਗ ਦੀ ਲਹਿਰ ਦੌੜ ਗਈ ਹੈ।

Published by: ABP Sanjha