ਕਾਨਸ ਫਿਲਮ ਫੈਸਟੀਵਲ 2024 ਸ਼ੁਰੂ ਹੋ ਗਿਆ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬਾਲੀਵੁੱਡ ਅਦਾਕਾਰਾ ਅਤੇ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ ਰੈੱਡ ਕਾਰਪੇਟ 'ਤੇ ਧਮਾਲ ਪਾਉਣ ਲਈ ਤਿਆਰ ਹੈ।



ਬੁੱਧਵਾਰ ਦੇਰ ਰਾਤ ਐਸ਼ਵਰਿਆ ਰਾਏ ਆਪਣੀ ਪਿਆਰੀ ਆਰਾਧਿਆ ਬੱਚਨ ਨਾਲ ਕਾਨਸ ਲਈ ਰਵਾਨਾ ਹੋਈ।



ਪਾਪਰਾਜ਼ੀ ਨੇ ਉਸ ਨੂੰ ਏਅਰਪੋਰਟ 'ਤੇ ਦੇਖਿਆ, ਪਰ ਜਿਸ ਹਾਲਤ 'ਚ ਉਹ ਨਜ਼ਰ ਆਈ, ਉਸ ਨੇ ਪ੍ਰਸ਼ੰਸਕਾਂ ਦੀ ਚਿੰਤਾ ਵਧਾ ਦਿੱਤੀ।



ਐਸ਼ਵਰਿਆ ਰਾਏ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਾਨਸ ਫਿਲਮ ਫੈਸਟੀਵਲ 'ਚ ਹਿੱਸਾ ਲੈਣ ਜਾ ਰਹੀ ਹੈ।



ਐਸ਼ਵਰਿਆ ਨੂੰ ਬੇਟੀ ਆਰਾਧਿਆ ਨਾਲ ਏਅਰਪੋਰਟ 'ਤੇ ਹੱਥ 'ਚ ਪਲਾਸਟਰ ਨਾਲ ਦੇਖਿਆ ਗਿਆ।



ਐਸ਼ਵਰਿਆ ਨੂੰ ਇਸ ਹਾਲਤ 'ਚ ਦੇਖ ਕੇ ਪ੍ਰਸ਼ੰਸਕ ਪਰੇਸ਼ਾਨ ਹੋ ਗਏ। ਹੁਣ ਹਰ ਕੋਈ ਇਹ ਜਾਣਨ ਲਈ ਬੇਤਾਬ ਹੈ ਕਿ ਅਦਾਕਾਰਾ ਦੇ ਹੱਥ 'ਚ ਇਹ ਸੱਟ ਕਿਵੇਂ ਲੱਗੀ।



ਐਸ਼ਵਰਿਆ ਨੂੰ ਮੁੰਬਈ ਏਅਰਪੋਰਟ 'ਤੇ ਬੇਟੀ ਆਰਾਧਿਆ ਨਾਲ ਦੇਖਿਆ ਗਿਆ, ਜਿੱਥੇ ਉਸ ਨੇ ਮੋਢੇ 'ਤੇ ਸਲਿੰਗ ਪਾਈ ਹੋਈ ਸੀ,



ਜਿਸ ਨਾਲ ਪ੍ਰਸ਼ੰਸਕਾਂ ਨੂੰ ਚਿੰਤਾ ਹੋ ਗਈ। ਅਸਲ 'ਚ ਐਸ਼ਵਰਿਆ ਰਾਏ ਦੀ ਸੱਜੀ ਬਾਂਹ 'ਚ ਫਰੈਕਚਰ ਹੋ ਗਿਆ ਹੈ, ਕਿਉਂਕਿ ਉਸ ਦੇ ਹੱਥ 'ਤੇ ਪਲਾਸਟਰ ਲੱਗਾ ਹੋਇਆ ਸੀ।



ਐਸ਼ਵਰਿਆ ਏਅਰਪੋਰਟ 'ਤੇ ਆਰਾਧਿਆ ਦਾ ਸਹਾਰਾ ਲੈਕੇ ਤੁਰਦੀ ਨਜ਼ਰ ਆਈ।



ਸੱਟ ਲੱਗਣ ਤੋਂ ਬਾਅਦ ਵੀ ਐਸ਼ਵਰਿਆ ਦੇ ਚਿਹਰੇ 'ਤੇ ਮੁਸਕਰਾਹਟ ਦੇਖਣ ਨੂੰ ਮਿਲੀ। ਉਸਨੇ ਨੀਲੇ ਰੰਗ ਦਾ ਲੌਗ ਕੋਟ ਅਤੇ ਕਾਲੀ ਪੈਂਟ ਪਾਈ ਹੋਈ ਸੀ,



ਉਸਨੇ ਇੱਕ ਮੁਸਕਰਾਹਟ ਨਾਲ ਫੋਟੋਗ੍ਰਾਫਰਾਂ ਦਾ ਸਵਾਗਤ ਕੀਤਾ। ਉਥੇ ਹੀ ਆਰਾਧਿਆ ਬਲੂ ਹੂਡੀ ਅਤੇ ਬਲੈਕ ਲੋਅਰ 'ਚ ਨਜ਼ਰ ਆਈ।