ABP Sanjha


ਪੂਰੇ ਦੇਸ਼ 'ਚ ਲੋਕ ਸਭਾ ਚੋਣਾਂ 2024 (Lok Sabha Elections 2024) ਨੂੰ ਲੈਕੇ ਮਾਹੌਲ ਭਖਿਆ ਹੋਇਆ ਹੈ।


ABP Sanjha


ਹਰ ਕਿਸੇ ਦੀ ਜ਼ੁਬਾਨ 'ਤੇ ਬੱਸ ਇਹੋ ਚਰਚਾ ਹੈ ਕਿ ਇਸ ਵਾਰ ਕੇਂਦਰ ਵਿੱਚ ਕੌਣ ਆਪਣੀ ਸਰਕਾਰ ਬਣਾਵੇਗਾ? ਅਜਿਹੇ 'ਚ ਪੰਜਾਬ ਦੀ ਸਿਆਸਤ ਵੀ ਲੋਕ ਸਭਾ ਚੋਣਾਂ ਨੂੰ ਲੈਕੇ ਪੂਰੀ ਤਰ੍ਹਾਂ ਗਰਮਾ ਚੁੱਕੀ ਹੈ।


ABP Sanjha


ਭਗਵੰਤ ਮਾਨ (Bhagwant Mann) ਦੀ ਅਗਵਾਈ ਵਾਲੀ ਆਪ ਸਰਕਾਰ (AAP Punjab) ਵੀ ਲੋਕ ਸਭਾ ਚੋਣਾਂ ਨੂੰ ਲੈਕੇ ਪੂਰੀ ਸਰਗਰਮੀ ਨਾਲ ਚੋਣ ਪ੍ਰਚਾਰ ਕਰ ਰਹੀ ਹੈ।


ABP Sanjha


ਅਜਿਹੇ 'ਚ ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਚੋਂ ਸਭ ਤੋਂ ਮਸ਼ਹੂਰ ਸੀਟ ਫਰੀਦਕੋਟ, ਜਿੱਥੋਂ ਰਿਜ਼ਰਵ ਕੋਟੇ 'ਚ ਪੰਜਾਬੀ ਕਲਾਕਾਰ ਕਰਮਜੀਤ ਅਨਮੋਲ ਨੂੰ ਆਪ ਉਮੀਦਵਾਰ ਵਜੋਂ ਖੜਾ ਕੀਤਾ ਗਿਆ ਹੈ।


ABP Sanjha


ਇਸ ਦਰਮਿਆਨ ਹੁਣ ਕਰਮਜੀਤ ਅਨਮੋਲ ਨੂੰ ਲੈਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿਸ ਨੇ ਅਦਾਕਾਰ ਨੂੰ ਵਿਵਾਦਾਂ ਦੇ ਘੇਰੇ 'ਚ ਖੜਾ ਕਰ ਦਿੱਤਾ ਹੈ।


ABP Sanjha


ਦਰਅਸਲ, ਇੱਕ ਸ਼ਖਸ ਨੇ ਡਾਅਵਾ ਕੀਤਾ ਹੈ ਕਿ ਫਰੀਦਕੋਟ (ਰਿਜ਼ਰਵ) ਸੀਟ ਤੋਂ ਕਰਮਜੀਤ ਅਨਮੋਲ ਨੂੰ ਖੜਾ ਕੀਤਾ ਗਿਆ ਹੈ,


ABP Sanjha


ਪਰ ਉਹ ਇਸ ਦੇ ਯੋਗ ਹੀ ਨਹੀਂ ਹੈ, ਕਿਉਂਕਿ ਉਹ ਐਸਸੀ ਕੈਟਾਗਰੀ ਦਾ ਹੈ ਹੀ ਨਹੀਂ।


ABP Sanjha


ਇਹ ਦਾਅਵਾ ਕਰਨ ਵਾਲਾ ਸ਼ਖਸ ਇਸੇ ਹਲਕੇ ਤੋਂ ਆਜ਼ਾਦ ਉਮੀਦਵਾਰ ਅਵਤਾਰ ਸਿੰਘ ਹੈ, ਜਿਸ ਨੇ ਡੀਸੀ ਤੇ ਰਿਟਰਨਿੰਗ ਅਫਸਰ ਫਰੀਕੋਟ ਕੋਲ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ ਹੈ।


ABP Sanjha


ਇਸ ਦੇ ਨਾਲ ਨਾਲ ਉਸ ਨੇ ਇਹ ਵੀ ਮੰਗ ਕੀਤੀ ਹੈ ਕਿ ਕਰਮਜੀਤ ਅਨਮੋਲ ਦੇ ਐਸਸੀ ਸਰਟੀਫਿਕੇਟ ਦੀ ਜਾਂਚ ਕੀਤੀ ਜਾਵੇ ਕਿ ਉਹ ਅਸਲੀ ਹੈ ਜਾਂ ਨਕਲੀ।



ਇਸ ਦੇ ਨਾਲ ਨਾਲ ਅਵਤਾਰ ਸਿੰਘ ਨਾਮ ਦੇ ਇਸ ਸ਼ਖਸ ਨੇ ਕਰਮਜੀਤ ਅਨਮੋਲ 'ਤੇ ਸੰਗੀਨ ਇਲਜ਼ਾਮ ਲਗਾਏ ਹਨ।