ਭਾਰਤੀ ਜਨਤਾ ਪਾਰਟੀ (BJP) ਨੇ ਬੁੱਧਵਾਰ ਨੂੰ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਚੰਡੀਗੜ੍ਹ ਤੋਂ ਅਦਾਕਾਰਾ ਕਿਰਨ ਖੇਰ ਦੀ ਟਿਕਟ ਰੱਦ ਕਰ ਦਿੱਤੀ ਹੈ। ਇਸ ਵਾਰ ਚੰਡੀਗੜ੍ਹ ਸੀਟ ਤੋਂ ਭਾਜਪਾ ਦਾ ਕਿਸੇ ਫ਼ਿਲਮੀ ਸਿਤਾਰੇ ਨੂੰ ਟਿਕਟ ਦੇਣ ਦਾ ਇਰਾਦਾ ਨਹੀਂ ਸੀ, ਜਿਸ ਕਰਕੇ ਕਿਰਨ ਖੇਰ ਦੀ ਥਾਂ ਭਾਜਪਾ ਨੇ ਸੰਜੇ ਟੰਡਨ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਟੰਡਨ ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਹਨ। ਕੁੱਝ ਸਮਾਂ ਪਹਿਲਾਂ ਕਿਰਨ ਖੇਰ ਦੀ ਟਿਕਟ ਕੱਟੇ ਜਾਣ ਦੇ ਸੰਕੇਤ ਮਿਲੇ ਸਨ। 4 ਮਾਰਚ ਨੂੰ ਜਦੋਂ ਖੇਰ ਨੂੰ ਚੰਡੀਗੜ੍ਹ ਸੀਟ ਤੋਂ ਲੋਕ ਸਭਾ ਚੋਣ ਲੜਨ ਬਾਰੇ ਪੁੱਛਿਆ ਗਿਆ ਤਾਂ ਉਹ ਇਸ ਤੋਂ ਬਚਦੇ ਨਜ਼ਰ ਆਏ। ਕਿਰਨ ਇਸ ਸੀਟ ਤੋਂ ਪਹਿਲੀ ਵਾਰ 2014 'ਚ ਭਾਜਪਾ ਦੀ ਟਿਕਟ 'ਤੇ ਜਿੱਤੀ ਸੀ। 2019 ਵਿੱਚ ਵੀ ਕਿਰਨ ਖੇਰ ਇਸ ਸੀਟ ਤੋਂ ਜਿੱਤੇ ਸਨ। ਹੁਣ ਪਾਰਟੀ ਨੇ ਉਨ੍ਹਾਂ ਦੀ ਟਿਕਟ ਰੱਦ ਕਰ ਦਿੱਤੀ ਹੈ। ਕਿਰਨ ਖੇਰ ਨੇ 2014 ਦੀਆਂ ਚੋਣਾਂ ਵਿੱਚ ਕਾਂਗਰਸ ਦੇ ਪਵਨ ਬਾਂਸਲ ਨੂੰ ਹਰਾਇਆ ਸੀ। 2019 'ਚ ਉਨ੍ਹਾਂ ਨੇ 'ਆਪ' ਉਮੀਦਵਾਰ ਗੁਲ ਪਨਾਗ ਨੂੰ ਹਰਾਇਆ ਸੀ।