ਦੀਪਿਕਾ ਪਾਦੂਕੋਣ ਨੇ ਹਾਲ ਹੀ 'ਚ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ 'ਚ ਸੁਰਖੀਆਂ ਬਟੋਰੀਆਂ ਸਨ। ਇਸ ਦੌਰਾਨ ਅਦਾਕਾਰਾ ਦੀਪਿਕਾ ਪਾਦੂਕੋਣ ਦੇ ਕਿਲਰ ਦੇਸੀ ਅੰਦਾਜ਼ ਨੂੰ ਦੇਖ ਕੇ ਸਭ ਦੀਆਂ ਨਜ਼ਰਾਂ ਉਸ 'ਤੇ ਰੁਕ ਗਈਆਂ ਸਨ। ਦੀਪਿਕਾ ਪਾਦੁਕੋਣ ਨੇ ਆਪਣੇ ਇਸ ਲੁੱਕ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਦੁਕੋਣ ਬੇਹੱਦ ਰਾਇਲ ਅੰਦਾਜ਼ 'ਚ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਦੀਪਿਕਾ ਪਾਦੂਕੋਣ ਨੇ ਈਅਰਰਿੰਗਸ ਅਤੇ ਨੈਕਪੀਸ ਨਾਲ ਆਪਣੀ ਸ਼ਾਨਦਾਰ ਲੁੱਕ ਨੂੰ ਐਕਸੈਸਰਾਈਜ਼ ਕੀਤਾ। ਦੀਪਿਕਾ ਪਾਦੂਕੋਣ ਨੇ ਗੋਲਡਨ ਬਲਾਊਜ਼, ਬਲੈਕ ਅਤੇ ਗੋਲਡਨ ਲਹਿੰਗਾ ਤੇ ਮੈਚਿੰਗ ਦੁਪੱਟੇ ਕੈਰੀ ਕੀਤਾ ਹੈ। ਗਲੋਸੀ ਮੇਕਅੱਪ ਦੇ ਨਾਲ ਮੈਚ ਕਰਦੇ ਹੋਏ ਦੀਪਿਕਾ ਪਾਦੁਕੋਣ ਨੇ ਆਪਣੇ ਵਾਲਾਂ ਨੂੰ ਇੱਕ ਬਰੇਡ ਵਿੱਚ ਬੰਨ੍ਹਿਆ ਸੀ। ਦੀਪਿਕਾ ਪਾਦੂਕੋਣ ਨੇ ਇਨ੍ਹਾਂ ਤਸਵੀਰਾਂ 'ਚ ਕੈਮਰੇ ਦੇ ਸਾਹਮਣੇ ਇੱਕ ਤੋਂ ਵਧ ਕੇ ਇੱਕ ਕਿਲਰ ਪੋਜ਼ ਦਿੱਤੇ। ਇਸ ਤੋਂ ਪਹਿਲਾਂ ਦੀਪਿਕਾ ਪ੍ਰੀ-ਵੈਡਿੰਗ ਸੈਲੀਬ੍ਰੇਸ਼ਨ 'ਚ ਇਸ ਅੰਦਾਜ਼ 'ਚ ਸੁਰਖੀਆਂ ਬਟੋਰਦੀ ਨਜ਼ਰ ਆਈ ਸੀ। ਦੀਪਿਕਾ ਕਦੇ ਰਵਾਇਤੀ, ਕਦੇ ਗਲੈਮਰਸ ਤਾਂ ਕਦੇ ਬੋਲਡ ਅਵਤਾਰ 'ਚ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀ ਹੈ।