ਅਨਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਸਮਾਜਸੇਵਾ ਕਰਨ ਦੇ ਲਈ ਆਪਣਾ ਗਾਇਕੀ ਦਾ ਕਰੀਅਰ ਛੱਡਿਆ ਹੈ। ਉਹ ਪੂਰੀ ਤਨਦੇਹੀ ਨਾਲ ਲੋਕ ਭਲਾਈ ਦੇ ਕੰਮ ਕਰ ਰਿਹਾ ਹੈ, ਪਰ ਹੁਣ ਅਨਮੋਲ ਕਵਾਤਰਾ ਆਪਣੀ ਪਰਸਨਲ ਲਾਈਫ ਨੂੰ ਲੈਕੇ ਸੁਰਖੀਆਂ 'ਚ ਆ ਗਿਆ ਹੈ। ਦਰਅਸਲ, ਅਨਮੋਲ ਕਵਾਤਰਾ ਨੇ ਇੱਕ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਆਪਣੇ ਹੱਥ ਦੀ ਰਿੰਗ ਫਿੰਗਰ 'ਚ ਇੱਕ ਅੰਗੂਠੀ ਪਹਿਨੀ ਹੋਈ ਹੈ। ਉਹ ਖੁਦ ਆਪਣੀ ਇਸ ਅੰਗੂਠੀ ਨੂੰ ਫਲੌਂਟ ਕਰਦਾ ਹੋਇਆ ਨਜ਼ਰ ਆ ਰਿਹਾ ਹੈ। ਇੰਝ ਲੱਗ ਰਿਹਾ ਹੈ ਕਿ ਉਹ ਤਸਵੀਰ ਰਾਹੀਂ ਆਪਣੀ ਅੰਗੂਠੀ ਹੀ ਦਿਖਾਉਣਾ ਚਾਹੁੰਦਾ ਹੈ। ਕਿਉਂਕਿ ਉਸ ਨੇ ਆਪਣੀ ਅੰਗੂਠੀ ਦੇ ਆਲੇ ਦੁਆਲੇ ਸਰਕਲ ਵੀ ਬਣਾਇਆ ਹੋਇਆ ਹੈ। ਉਸ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ। ਇਸ ਲਈ ਅਸੀਂ ਆਪਣੇ ਵੱਲੋਂ ਇਹ ਪੁਸ਼ਟੀ ਨਹੀਂ ਕਰ ਸਕਦੇ ਕਿ ਅਨਮੋਲ ਕਵਾਤਰਾ ਨੇ ਸਚਮੁੱਚ ਮੰਗਣੀ ਕਰਵਾ ਲਈ ਹੈ। ਪਰ ਉਸ ਦੀ ਇਹ ਤਸਵੀਰ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੋਈ ਹੈ।